ਸਿਖਿਆ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਨੂੰ ਸਰਕਾਰੀ ਸਕੂਲ ਸਿਖਿਆ ਬਚਾਓ ਮੰਚ ਦੇ ਨੁਮਾਇੰਦੇ ਮੰਗ ਪੱਤਰ ਦਿੰਦੇ ਹੋਏ।
ਅੰਮ੍ਰਿਤਸਰ, 08 ਨਵੰਬਰ 2018: ਅੱਜ ਸਥਾਨਕ ਸਰਕਟ ਹਾਊਸ ਵਿਖੇ ਸਰਕਾਰੀ ਸਕੂਲ ਸਿਖਿਆ ਬਚਾਓ ਮੰਚ ਵੱਲੋਂ ਸਿਖਿਆ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਸਿਖਿਆ ਪ੍ਰੋਵਾਈਡਰਾਂ, ਈ:ਜੀ:ਐਸ, ਐਸ:ਟੀ:ਆਰ, ਏ:ਆਈ:ਈ ਅਤੇ ਆਈ:ਈ:ਵੀ ਅਧਿਆਪਕਾਂ ਨੂੰ ਪੱਕਿਆਂ ਕਰਨ ਦੀ ਮੰਗ ਕੀਤੀ ਗਈ।
ਅਧਿਆਪਕਾ ਕੋਲੋਂ ਮੰਗ ਪੱਤਰ ਲੈਣ ਉਪਰੰਤ ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਦੀ ਹਰ ਜਾਇਜ ਮੰਗ ਨੂੰ ਜਰੂਰ ਪੂਰਿਆਂ ਕਰੇਗੀ ਅਤੇ ਸਿਖਿਆ ਪ੍ਰੋਵਾਈਡਰਾਂ, ਈ:ਜੀ:ਐਸ, ਐਸ:ਟੀ:ਆਰ, ਏ:ਆਈ:ਈ ਅਤੇ ਆਈ:ਈ:ਵੀ ਅਧਿਆਪਕਾਂ ਨੂੰ ਪੱਕਿਆਂ ਕਰਨ ਤੇ ਸਰਕਾਰ ਵਿਚਾਰ ਕਰ ਰਹੀ ਹੈ। ਸ੍ਰੀ ਸੋਨੀ ਨੇ ਕਿਹਾ ਕਿ ਜਿਹੜੀਆਂ ਯੂਨੀਅਨਾਂ ਧਰਨੇ ਲਗਾ ਕੇ ਬੱਚਿਆਂ ਦੀ ਪੜ•ਾਈ ਦਾ ਨੁਕਸਾਨ ਕਰਦੀਆਂ ਹਨ, ਉਨ•ਾਂ ਨਾਲ ਕਿਸੇ ਵੀ ਤਰ•ਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ•ਾਂ ਨੇ ਯੂਨੀਅਨਾਂ ਲੀਡਰਾਂ ਨੂੰ ਕਿਹਾ ਕਿ ਉਹ ਲੀਡਰ ਬਣ ਜਾਣ ਜਾਂ ਅਧਿਆਪਕ, ਇਹ ਫੈਸਲਾਂ ਉਨ•ਾਂ ਵੱਲੋਂ ਕੀਤਾ ਜਾਣਾ ਹੈ। ਸਿਖਿਆ ਮੰਤਰੀ ਨੇ ਜੋਰ ਦੇ ਕੇ ਕਿਹਾ ਕਿ ਜਿੰਨਾਂ ਯੂਨੀਅਨਾਂ ਨੇ ਧਰਨਾ ਲਗਾਉਣਾ ਹੈ ਉਹ ਛੁੱਟੀ ਵਾਲੇ ਦਿਨ ਜਾਂ ਸਕੂਲੀ ਸਮੇਂ ਤੋਂ ਬਾਅਦ ਧਰਨਾ ਲਗਾ ਲੈਣ। ਉਨ•ਾਂ ਕਿਹਾ ਕਿ ਜਿਹੜੇ ਅਧਿਆਪਕ ਬੱਚਿਆਂ ਦੀ ਸਿਖਿਆ ਨਾਲ ਖਿਲਵਾੜ ਕਰਨਗੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ੍ਰੀ ਸੋਨੀ ਨੇ ਕਿਹਾ ਕਿ ਅਧਿਆਪਕਾਂ ਕੋਲੋਂ ਕੋਈ ਵੀ ਗੈਰ-ਵਿਦਿਅਕ ਕੰਮ ਨਹੀਂ ਲਿਆ ਜਾਵੇਗਾ ਜਿਸ ਬੱਚਿਆਂ ਦੀ ਪੜ•ਾਈ ਪ੍ਰਭਾਵਿਤ ਹੋਵੇ। ਸਿਖਿਆ ਮੰਤਰੀ ਨੇ ਕਿਹਾ ਕਿ ਇਨ•ਾਂ ਅਧਿਆਪਕਾਂ ਨੂੰ ਓਵਰਏਜ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਨਵੀਂ ਭਰਤੀ ਵਿੱਚ ਇਨ•ਾਂ ਅਧਿਆਪਕਾਂ ਨੂੰ ਪਹਿਲ ਦਿੱਤੀ ਜਾਵੇਗੀ। ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਦੀਆਂ ਹਰ ਵਾਜਬ ਮੰਗਾਂ ਨੂੰ ਜਰੂਰ ਪੂਰਿਆਂ ਕਰੇਗੀ ਅਤੇ ਅਧਿਆਪਕਾਂ ਨੂੰ ਕਿਸੇ ਵੀ ਤਰ•ਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸਿਖਿਆ ਮੰਤਰੀ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਦਿਲ ਲਗਾ ਕੇ ਬੱਚਿਆਂ ਨੂੰ ਪੜ•ਾਉਣ ਤਾਂ ਜੋ ਇਸ ਵਾਰ ਵਧੀਆ ਨਤੀਜੇ ਆਉਣ। ਉਨ•ਾਂ ਕਿਹਾ ਕਿ ਜਿੰਨਾਂ ਸਕੂਲਾਂ ਦੇ ਨਤੀਜੇ ਮਾੜੇ ਆਉਣਗੇ ਉਨ•ਾਂ ਅਧਿਆਪਕਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਸਿਖਿਆ ਮੰਤਰੀ ਵੱਲੋਂ ਸਰਕਾਰੀ ਸਕੂਲ ਸਿਖਿਆ ਬਚਾਓ ਮੰਚ ਪੰਜਾਬ ਨੂੰ ਸੋਮਵਾਰ ਵਾਲੇ ਦਿਨ ਚੰਡੀਗੜ• ਵਿਖੇ ਮਿਲਣ ਦਾ ਸਮਾਂ ਦਿੱਤਾ ਤਾਂ ਜੋ ਉਥੇ ਉਨ•ਾਂ ਦੀਆਂ ਮੰਗਾਂ ਤੇ ਗੌਰ ਕੀਤਾ ਜਾ ਸਕੇ ਅਤੇ ਜਾਇਜ ਮੰਗਾਂ ਨੂੰ ਪੂਰਿਆਂ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਰਕਾਰੀ ਸਕੂਲ ਸਿਖਿਆ ਬਚਾਓ ਮੰਚ ਦੇ ਸੁਖਜਿੰਦਰ ਸਿੰਘ ਸਠਿਆਲਾ, ਬਲਦੇਵ ਸਿੰਘ ਬੁੱਟਰ, ਸਤਿੰਦਰ ਸਿੰਘ ਕੰਗ, ਰਣਜੀਤ ਸਿੰਘ ਬਾਠ, ਹਰਜਿੰਦਰਪਾਲ ਸਿੰਘ ਪਨੂੰ, ਅਮਰਜੀਤ ਸਿੰਘ ਕੰਬੋਜ ਤੋਂ ਇਲਾਵਾ ਹੋਰ ਅਧਿਆਪਕ ਵੀ ਹਾਜ਼ਰ ਸਨ।