Image courtesy : NBC News
ਕੈਲੀਫੋਰਨੀਆ ਦੇ ਡਾਂਸ ਬਾਰ 'ਚ ਫਾਇਰਿੰਗ, 12 ਦੀ ਮੌਤ
ਕੈਲੀਫੋਰਨੀਆ, 8 ਨਵੰਬਰ 2018 - ਅਮਰੀਕਾ ਦੇ ਸੂਬੇ ਕੈਲੀਫੋਰਨੀਆ ਚ ਮਾਸ ਸ਼ੂਟਿੰਗ ਦੀ ਖਬਰ ਹੈ। ਜਾਣਕਾਰੀ ਮੁਤਾਬਕ ਇੱਕ ਡਾਂਸ ਬਾਰ 'ਚ ਗੋਲੀਆਂ ਚੱਲੀਆਂ ਹਨ ਜਿਸ ਵਿਚ 12 ਲੋਕਾਂ ਦੀ ਮੌਤ ਦੀ ਖਬਰ ਹੈ। ਸੀਐਨਐਨ ਮੁਤਾਬਕ ਪੁਲੀਸ ਅਫਸਰ ਸਮੇਤ 12 ਲੋਕਾਂ ਦੀ ਇਸ ਫਾਇਰਿੰਗ ਵਿਚ ਜਾਨ ਗਈ ਹੈ।
ਬੁੱਧਵਾਰ ਦੀ ਰਾਤ ਥਾਊਜ਼ੈਂਡ ਓਕਜ਼, ਕੈਲੀਫੋਰਨੀਆ ਦੇ ਵੈਸਟਰਨ ਡਾਂਸ ਬਾਰ 'ਚ ਵਿਦਿਆਰਥੀਆਂ ਦੀ ਪਾਰਟੀ ਦਾ ਪ੍ਰੋਗਰਾਮ ਸੀ ਜਿਸ ਵਿਚ 100 ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦਾ ਖਦਸ਼ਾ ਹੈ। ਗੰਨਮੈਨ ਵੀ ਮੌਕੇ 'ਤੇ ਮਰ ਗਿਆ ਹੈ। ਸਥਾਨਕ ਪੁਲੀਸ ਮੁਤਾਬਕ ਕਈ ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਰਿਪੋਰਟ ਹੈ। ਪੁਲੀਸ ਮੁਤਾਬਕ ਗੋਲੀ ਚਲਾਉਣ ਵਾਲੇ ਦੀ ਅਜੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ ਕਿ ਉਸਦੇ ਸਬੰਧ ਅੱਤਵਾਦ ਨਾਲ ਸਨ ਜਾਂ ਮਾਮਲਾ ਕੁਝ ਹੋਰ ਹੈ।