ਦੀਵਾਲੀ ਬੋਨਸ ਨਾ ਮਿਲਣ 'ਤੇ ਰੁੱਸਿਆ ਏਅਰ ਇੰਡੀਆ ਦਾ ਗ੍ਰਾਊਂਡ ਸਟਾਫ , ਕੀਤੀ ਹੜਤਾਲ
ਮੁੰਬਈ, 8 ਨਵੰਬਰ 2018 - ਦੀਵਾਲੀ ਬੋਨਸ ਨਾ ਮਿਲਣ 'ਤੇ ਏਅਰ ਇੰਡੀਆ ਦੇ 400 ਦੇ ਕਰੀਬ ਗ੍ਰਾਉਂਡ ਸਟਾਫ ਨੇ ਬੁੱਧਵਾਰ ਰਾਤ ਹੜਤਾਲ ਕਰ ਦਿੱਤੀ ਜਿਸ ਨਾਲ ਕਰੀਬ 16 ਅੰਤਰ-ਰਾਸ਼ਟਰੀ ਅਤੇ 8 ਘਰੇਲੂ ਫਲਾਈਟਾਂ ਪ੍ਰਭਾਵਿਤ ਹੋਈਆਂ।
ਏਅਰ ਇੰਡੀਆ ਟ੍ਰਾਂਸਪੋਰਟ ਸਰਵਿਸਜ਼ ਲਿਮਿਟਡ ਦੇ ਠੇਕਾ ਅਧਾਰਿਤ ਸਟਾਫ, ਜਿਵੇਂ ਕਿ ਲੋਡਿੰਗ, ਅਨਲੋਡਿੰਗ, ਕਾਰਗੋ, ਸਫਾਈ ਕਰਮੀ, ਚੈਕਿੰਗ-ਇਨ ਆਦਿ ਸਟਾਫ ਨੇ ਅਚਾਨਕ ਹੜਤਾਲ ਕਰ ਦਿੱਤੀ। ਜਿਸ ਨਾਲ ਯਾਤਰੀਆਂ ਨੂੰ ਸਮਾਨ ਚੈਕ-ਇਨ ਕਰਨ ਅਤੇ ਏਅਰਪੋਰਟ ਵਿਚਲੀਆਂ ਕਾਰਵਾਈਆਂ ਕਰਨ ਲਈ ਦੇਰੀ ਹੋਈ।