ਪੰਜਾਬੀਆਂ ਦਾ ਬਿਜਲੀ ਟੈਕਸ ਨੇ ਕੱਢਿਆ ਕਚੂਮਰ - ਹਰ ਵਰ੍ਹੇ ਭਰਦੇ ਨੇ ਹਜ਼ਾਰਾਂ ਕਰੋੜ
ਚੰਡੀਗੜ੍ਹ, 9 ਨਵੰਬਰ 2018 - ਪੰਜਾਬ ਦੇ ਲੋਕਾਂ 'ਤੇ ਬਿਜਲੀ ਟੈਕਸਾਂ ਨੇ ਬਹੁਤ ਭਾਰ ਪਾਇਆ ਹੋਇਆ ਹੈ। ਜਿਸ ਗੱਲ ਤੋਂ ਖਪਤਕਾਰ ਬਿਲਕੁਲ ਅਣਜਾਣ ਜਾਪਦੇ ਹਨ। ਟੇਢੇ ਤਰੀਕੇ ਨਾਲ ਲੋਕਾਂ ਦੀਆਂ ਜੇਬਾਂ ਫਰੋਲੀਆਂ ਜਾ ਰਹੀਆਂ ਹਨ। ਖਪਤਕਾਰ ਕਰੀਬ ਛੇ ਤਰ੍ਹਾਂ ਦੇ ਟੈਕਸ ਤੇ ਸੈੱਸ ਭਰ ਰਹੇ ਹਨ। ਪੰਜਾਬ ਭਰ ਦੇ ਲੱਖਾਂ ਖਪਤਕਾਰ ਬਿਜਲੀ ਬਿਲਾਂ 'ਤੇ ਹਰ ਵਰ੍ਹੇ ਔਸਤਨ ਤਿੰਨ ਹਜ਼ਾਰ ਕਰੋੜ ਦੇ ਟੈਕਸ ਤੇ ਸੈੱਸ ਭਰਨ ਲਈ ਮਜਬੂਰ ਹਨ। ਜਦਕਿ ਕਿਸਾਨਾਂ ਦੀ ਬਿਜਲੀ ਸਬਸਿਡੀ ਸਰਕਾਰ ਭਰਦੀ ਹੈ।
ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਚਰਨਜੀਤ ਭੁੱਲਰ ਦੀ ਖਾਸ ਰਿਪੋਰਟ ਮੁੁਤਾਬਿਕ ਪਾਵਰਕੌਮ ਤੋਂ ਆਰਟੀਆਈ ਤਹਿਤ ਹਾਸਲ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਸਾਲ 2012-13 ਤੋਂ ਅਗਸਤ 2018 ਤੱਕ ਬਿਜਲੀ ਟੈਕਸਾਂ ਦੇ ਰੂਪ ਵਿਚ ਖਪਤਕਾਰਾਂ ਦੀ ਜੇਬ 'ਚੋਂ 15,290 ਕਰੋੜ ਰੁਪਏ ਕੱਢ ਲਏ ਹਨ।....
ਖ਼ਬਰ ਦੇ ਹੋਰ ਵੇਰਵਿਆਂ ਲਈ ਪੜ੍ਹੋ ਪੰਜਾਬੀ ਟ੍ਰਿਬਿਊਨ ਦੀ ਖਾਸ ਰਿਪੋਰਟ