ਝਾਰਖੰਡ, 9 ਨਵੰਬਰ 2018 - ਝਾਰਖੰਡ 'ਚ ਇੱਕ ਔਰਤ ਨਾਲ ਗੈਂਗਰੇਪ ਕਰਨ ਉਪਰੰਤ ਉਸਦੇ ਗੁਪਤ ਅੰਗਾਂ 'ਚ ਡੰਡਾ ਪਾਇਆ ਗਿਆ ਜਿਸ ਤੋਂ ਬਾਅਦ ਔਰਤ ਹਸਪਤਾਲ ਵਿਚ ਦਮ ਤੋੜ ਗਈ। ਜਾਣਕਾਰੀ ਮੁਤਾਬਕ ਔਰਤ ਨਾਲ ਤਿੰਨ ਜਣਿਆਂ ਨੇ ਰੇਪ ਕੀਤਾ, ਜਿਸ ਵਿਚੋਂ ਇੱਕ ਉਸਦਾ ਸਾਬਕਾ ਘਰਵਾਲਾ ਵੀ ਸੀ।
ਪੁਲੀਸ ਅਧਿਕਾਰੀਆਂ ਮੁਤਾਬਕ ਔਰਤ ਦੇ ਸਾਬਕਾ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਔਰਤ ਬੁੱਧਵਾਰ ਦੀ ਰਾਤ ਕਾਲੀ ਪੂਜਾ 'ਤੇ ਅਧਾਰਿਤ ਨਾਟਕ ਦੇਖਣ ਥੀਏਟਰ ਗਈ ਸੀ। ਉਸਦਾ ਸਾਬਕਾ ਪਤੀ ਤੇ ਦੋ ਹੋਰਾਂ ਨੇ ਉਸਨੂੰ ਧੱਕੇ ਨਾਲ ਨਰਾਇਣਪੁਰ ਪੁਲਿਸ ਸਟੇਸ਼ਨ ਏਰੀਆ ਅੰਦਰ ਪੈਂਦੇ ਪਿੰਡ ਦੇ ਖੇਤਾਂ 'ਚ ਲਿਜਾ ਕੇ ਇਸ ਘਿਨੌਣੇ ਕਾਰੇ ਨੂੰ ਅੰਜਾਮ ਦਿੱਤਾ।