ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨਹੀਂ ਰਹੇ
ਚੰਡੀਗੜ੍ਹ, 17 ਨਵੰਬਰ, 2018: ਇਤਿਹਾਸਕ ਲੜਾਈ ਲੌਂਗੇਵਾਲਾ ਦੇ ਹੀਰੋ, ਮਹਾਂਵੀਰ ਚੱਕਰ ਜੇਤੂ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੁਰੀ ਦਾ ਅੱਜ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਦਿਹਾਂਤ ਹੋ ਗਿਆ। ਉਹ ਕੈਂਸਰ ਪੀੜਤ ਸਨ। ਉਹ 78 ਸਾਲ ਦੇ ਸਨ।
ਉਨ੍ਹਾਂ ਦੇ ਰਿਸ਼ਤੇਦਾਰ ਮੋਹਨ, ਐਕਮੇ ਬਿਲਡਰ ਦੇ ਮਾਲਕ ਸ੍ਰੀ ਮੋਹਨ ਨੇ ਬਾਬੂਸ਼ਾਹੀ ਡਾਟ ਕਾਮ ਨੂੰ ਦੱਸਿਆ ਕਿ ਉਹ ਅੱਜ ਸਵੇਰੇ 9 ਵਜੇ ਦੇ ਆਸਪਾਸ ਹਸਪਤਾਲ ਵਿੱਚ ਅਕਾਲ ਚਲਾਣਾ ਕਰ ਗਏ।