ਜਗਦੀਸ਼ ਥਿੰਦ
ਗੁਰੂਹਰਸਹਾਏ ਫਿਰੋਜ਼ਪੁਰ 17 ਨਵੰਬਰ ਪਰਮ ਸੰਤ ਬਾਬਾ ਭੁੰਮਣ ਸ਼ਾਹ ਜੀ ਦਾ ਸਤਿਸੰਗ 18 ਨਵੰਬਰ 2018 ਦਿਨ ਐਤਵਾਰ ਨੂੰ ਮੰਡੀ ਪੰਜੇ ਕੇ ਉਤਾੜ ਵਿਖੇ ਹੋ ਰਿਹਾ ਹੈ । ਇਸ ਮੌਕੇ ਡੇਰਾ ਬਾਬਾ ਭੁੰਮਣ ਸ਼ਾਹ ਸੰਘਰ ਸਾਧਾ ਸਿਰਸਾ ਦੇ ਗੱਦੀ ਨਸ਼ੀਨ ਸੰਤ ਬਾਬਾ ਬ੍ਰਹਮਦਾਸ ਜੀ ਆਪਣੇ ਪ੍ਰਵਚਨਾਂ ਨਾਲ ਸੰਗਤ ਨੂੰ ਨਿਹਾਲ ਕਰਨਗੇ । ਵਰਨਣਯੋਗ ਹੈ ਕਿ ਉਦਾਸੀਨ ਸੰਪਰਦਾ ਦੇ ਮਹਾਨ ਸੰਤ ਬਾਬਾ ਭੁੰਮਣ ਸ਼ਾਹ ਵੱਲੋਂ ਡੇਰਾ ਭੂਮਣ ਸ਼ਾਹ ਰਾਹੀਂ ਲੱਖਾਂ ਲੋਕਾਂ ਨੂੰ ਗੁਰੂ ਨਾਲ ਜੋੜਿਆ ਦੇਸ਼ ਦੀ ਵੰਡ ਤੋਂ ਬਾਅਦ ਮੁੱਖ ਡੇਰਾ ਬਾਬਾ ਭੁੰਮਣ ਸ਼ਾਹ ਸੰਗਰ ਸਾਧਾਂ ਜ਼ਿਲ੍ਹਾ ਸਿਰਸਾ ਵਿੱਚ ਸਮਾਪਤ ਹੋਇਆ । ਬਾਬਾ ਭੁੰਮਣ ਸ਼ਾਹ ਜੀ ਵੱਲੋਂ ਚਲਾਈ ਪਰੰਪਰਾ ਅਨੁਸਾਰ ਹੀ ਇਥੇ ਦੀ ਲੱਖਾਂ ਸ਼ਰਧਾਲੂਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ , ਗਊ ਗਰੀਬ ਦੀ ਸੇਵਾ ਕਰਨ , ਕਿਰਤ ਕਰਨ , ਨਾਮ ਜਪਣ ਅਤੇ ਵੰਡ ਛਕਣ ਦੀ ਪ੍ਰੇਰਨਾ ਕੀਤੀ ਜਾ ਰਹੀ ਹੈ । ਮੁੱਖ ਡੇਰੇ ਦੇ ਗੱਦੀ ਨਸ਼ੀਨ ਸੰਤ ਬਾਬਾ ਬ੍ਰਹਮ ਦਾਸ ਜੀ ਦੀ ਅਗਵਾਈ ਹੇਠ ਹਰ ਸਾਲ ਹਜ਼ਾਰਾਂ ਸ਼ਰਧਾਲੂਆਂ ਵੱਲੋਂ ਖੂਨਦਾਨ ਕਰਕੇ , ਮੈਡੀਕਲ ਕੈਂਪ ਲੱਗਾ ਕੇ ਨਵਾਂ ਜੀਵਨ ਦਾਨ ਦਿੱਤਾ ਜਾਂਦਾ ਹੈ ।
ਕੱਲ੍ਹ ਸਵੇਰੇ 10 ਵਜੇ ਭਜਨ ਮੰਡਲੀ ਗੁਰੂ ਦੇ ਜੱਸ ਦਾ ਗਾਣ ਕਰੇਗੀ । ਇਸ ਤੋਂ ਬਾਅਦ ਸੰਤ ਬਾਬਾ ਬ੍ਰਹਮ ਦਾਸ ਸੰਗਤ ਨੂੰ ਗੁਰੂ ਨਾਲ ਜੋੜਨ ਗੇ ।