ਅਦਾਲਤੀ ਕਾਰਵਾਈ ਦੌਰਾਨ ਜਿਲ੍ਹਾ ਮੈਜਿਸਟ੍ਰੇਟ
ਜਗਦੀਸ਼ ਥਿੰਦ
ਫਾਜ਼ਿਲਕਾ 17 ਨਵੰਬਰ
ਜ਼ਿਲ੍ਹਾ ਲੋਕ ਅਦਾਲਤ ਦੋਰਾਨ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਵੱਲੋਂ ਨੰਬਰਦਾਰੀ ਦੇ ਦੋ ਕੇਸਾ ਦਾ ਨਿਪਟਾਰਾ ਕੀਤਾ ਗਿਆ। ਇਹ ਨਿਪਟਾਰਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਈ ਗਈ ਲੋਕ ਅਦਾਲਤ ਦੋਰਾਨ ਕੀਤਾ ਗਿਆ। ਉਨ੍ਹਾਂ ਵੱਲੋਂ ਵਿਖੇ ਕੀਤਾ। ਇਸ ਦੌਰਾਨ ਦੋ ਕੇਸਾ ਨੂੰ ਪੈਡਿੰਗ ਰੱਖਿਆ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਲੋਕ ਅਦਾਲਤ ਰਾਹੀ ਜੋ ਫੈਸਲੇ ਕੀਤੇ ਜਾਂਦੇ ਹਨ ਉਹ ਨਿਰਪੱਖ ਤੇ ਬਿਨ੍ਹਾਂ ਭੇਦਭਾਵ ਅਤੇ ਆਪਸੀ ਸਹਿਮਤੀ ਨਾਲ ਹੁੰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਲੋਕ ਅਦਾਲਤ ਵਿੱਚ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਜੰਡਵਾਲਾ ਦੀ ਨੰਬਰਦਾਰੀ ਸ੍ਰੀ ਰਾਮ ਸਿੰਘ ਅਤੇ ਚੱਕ ਡੱਬਵਾਲਾ ਦੀ ਨੰਬਰਦਾਰੀ ਸ੍ਰੀ ਪੰਕਜ ਕੁਮਾਰ ਨੂੰ ਆਪਸੀ ਸਹਿਮਤੀ ਨਾਲ ਸੋਪੀ ਗਈ। ਇਸ ਮੌਕੇ ਪਿੰਡ ਪਾਕਾ ਅਤੇ ਓਜਾ ਵਾਲੀ ਦੇ ਨੰਬਰਦਾਰੀ ਦੇ ਫੈਸਲੇ ਅਜੇ ਪੈਡਿੰਗ ਰੱਖੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਝਗੜੇ ਮੁਕਾਓ ਪਿਆਰ ਵਧਾਓ ਦੇ ਨਾਰੇ ਨਾਲ ਲੋਕ ਅਦਾਲਤ ਰਾਹੀ ਸਸਤੇ ਤੇ ਛੇਤੀ ਇਨਸਾਫ ਪਾਓ ਦੇ ਨਾਰੇ ਤੇ ਜੋਰ ਦਿੱਤਾ ਜਾਂਦਾ ਹੈ।
ਇਸ ਮੌਕੇ ਸ੍ਰੀ ਰਾਕੇਸ਼ ਭੂਸਰੀ ਮੈਬਰ ਲੋਕ ਅਦਾਲਤ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।