ਸਪੈਸ਼ਲ ਲੋਕ ਅਦਾਲਤ 'ਚ 1869 ਕੇਸਾਂ ਵਿੱਚੋਂ 230 ਦਾ ਨਿਪਟਾਰਾ
ਹੁਸ਼ਿਆਰਪੁਰ, 17 ਨਵੰਬਰ 2018 : ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋਂ ਮਾਨਯੋਗ ਮੈਂਬਰ ਸਕੱਤਰ ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ•ੇ ਦੀਆਂ ਰੈਵੀਨਿਊ ਕੋਰਟਾਂ ਵਿੱਚ ਸਪੈਸ਼ਲ ਲੋਕ ਅਦਾਲਤ ਲਗਾਈ ਗਈ। ਇਸ ਲੋਕ ਅਦਾਲਤ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੀ ਅਗਵਾਈ ਵਿੱਚ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੇ ਨੋਡਲ ਅਫ਼ਸਰ ਵਲੋਂ ਹੁਸ਼ਿਆਰਪੁਰ ਦੀਆਂ ਰੈਵੀਨਿਊ ਕੋਰਟਾਂ ਦੇ 5 ਬੈਂਚ, ਗੜ•ਸ਼ੰਕਰ ਵਿਖੇ 4 ਬੈਂਚ, ਦਸੂਹਾ ਅਤੇ ਮੁਕੇਰੀਆਂ ਵਿਖੇ 5-5 ਬੈਂਚ ਬਣਾਏ ਗਏ। ਇਸ ਲੋਕ ਅਦਾਲਤ ਵਿੱਚ ਰੈਵੀਨਿਊ ਮੈਟਰਜ਼ ਸਬੰਧੀ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਹ ਸਪੈਸ਼ਲ ਲੋਕ ਅਦਾਲਤ ਮਾਨਯੋਗ ਚੇਅਰਮੈਨ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਸ੍ਰੀ ਆਰ.ਕੇ. ਜੈਨ, ਐਡੀਸ਼ਨਲ ਜਿਲ•ਾ ਤੇ ਸੈਸ਼ਨ ਜੱਜ ਦੀ ਦੇਖ ਰੇਖ ਹੇਠ ਲਗਾਈ ਗਈ ਹੈ।
ਇਸ ਸਪੈਸ਼ਲ ਲੋਕ ਅਦਾਲਤ ਵਿੱਚ ਕੁੱਲ 1869 ਕੇਸ ਰੱਖੇ ਗਏ, ਜਿਸ ਵਿੱਚ 230 ਕੇਸਾਂ ਦਾ ਨਿਪਟਾਰਾ ਕੀਤਾ ਅਤੇ ਧਿਰਾਂ ਨੂੰ 15,900 ਰੁਪਏ ਦੇ ਅਵਾਰਡ/ਕਲੇਮ ਪਾਸ ਕੀਤੇ ਗਏ। ਇਸ ਸਪੈਸ਼ਲ ਲੋਕ ਅਦਾਲਤ ਵਿੱਚ ਚੀਫ ਜੁਡੀਸ਼ੀਅਲ ਮੈਜਿਸਟਰੇਸਟ ਸ੍ਰੀ ਅਮਿਤ ਮੱਲਹਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਨ•ਾਂ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ, ਕਿਉਂਕਿ ਇਸ ਨੂੰ ਦੀਵਾਨੀ ਡਿਕਰੀ ਦੀ ਮਾਨਤਾ ਪ੍ਰਾਪਤ ਹੈ। ਉਕਤ ਸਪੈਸ਼ਲ ਲੋਕ ਅਦਾਲਤਾਂ ਵਧੀਕ ਡਿਪਟੀ ਕਮਿਸ੍ਰਨਰ (ਜ) ਸ੍ਰੀਮਤੀ ਅਨੁਪਮ ਕਲੇਰ, ਐਸ.ਡੀ.ਐਮ ਹੁਸ਼ਿਆਰਪੁਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਜ਼ਿਲ• ਮਾਲ ਅਫ਼ਸਰ ਸ੍ਰੀ ਰਾਜੀਵ ਪਾਲ ਤੋਂ ਇਲਾਵਾ ਸਬ-ਡਵੀਜ਼ਨ ਪੱਧਰ 'ਤੇ ਵੀ ਐਸ.ਡੀ.ਐਮਜ਼ ਵਲੋਂ ਲਗਾਈਆਂ ਗਈਆਂ ਸਨ।