ਬਠਿੰਡਾ, 17 ਨਵੰਬਰ 2018 - ਝੋਨੇ ਦੀ ਪਰਾਲੀ ਸਾੜਨ ਕਾਰਨ ਪੈਦਾ ਹੋਏ ਸੰਕਟ ਨੂੰ ਦੂਰ ਕਰਨ ਲਈ ਅੱਜ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਵਲੋਂ ਅੱਠ ਪਿੰਡਾਂ ਦੇ ਸਵੈ ਸੇਵੀ ਸਹਾਇਤਾ ਗਰੁਪਾਂ ਨੂੰ ਹੈਪੀ ਸੀਡਰ ਅਤੇ ਵਧੇਰੇ ਪਾਵਰ ਵਾਲੇ ਟਰੈਕਟਰ ਵੰਡੇ ਗਏ। ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪ੍ਰਨੀਤ ਅਤੇ ਐਚ.ਐਮ.ਈ.ਐਸ. ਦੇ ਅਧਿਕਾਰੀਆਂ ਨੇ ਇਹ ਸੰਧ ਵੰਡੇ ਜ਼ਿਨ•ਾਂ ਦੀ ਮਦਦ ਨਾਲ ਕਿਸਾਨ ਕਣਕ ਦੀ ਸਿੱਧੀ ਬਿਜਾਈ ਅਸਾਨੀ ਨਾਲ ਕਰ ਸਕਣਗੇ।
ਇਕ-ਇਕ ਹੈਪੀ ਸੀਡਰ ਅਤੇ ਵਧੇਰੀ ਪਾਵਰ ਵਾਲਾ ਟਰੈਕਟਰ ਪਿੰਡ ਤਰਖਾਨਵਾਲਾ, ਰਾਮਾਂ, ਮਲਕਾਣਾ, ਸੇਖੂ, ਬਾਘਾ, ਗਿਆਨਾ, ਕਣਕਵਾਲ ਅਤੇ ਫੁੱਲੋਖਾਰੀ ਦੇ ਸਵੈ ਸਹਾਇਤਾ ਔਰਤਾਂ ਦੇ ਗਰੁੱਪਾਂ ਨੂੰ ਵੰਡੇ ਗਏ । ਇਸ ਤਂੋ ਇਲਾਵਾ ਇਹ ਸੰਧ ਰਿਫਾਈਨਰੀ ਵਲੋਂ ਹਰਿਆਣਾਂ ਦੇ ਪਿੰਡਾ ਹੱਸੂ ਅਤੇ ਨੌਰੰਗ 'ਚ ਵੀ ਵੰਡੇ ਜਾਣਗੇ।
ਐਚ.ਐਮ.ਈ.ਐਲ. ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਨੀਤ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਆਪਣਾ ਹੈਪੀ ਸੀਡਰ ਅਤੇ ਟਰੈਕਟਰ ਮਿਲਣ ਨਾਲ ਹੁਣ ਝੋਨੇ ਦੀ ਪਰਾਲੀ 'ਚ ਕਣਕ ਦਾ ਬੀਜਾਈ ਸਿੱਧੇ ਤੌਰ 'ਤੇ ਬੀਜਿਆ ਜਾਵੇਗਾ। ਇਸ ਨਾਲ ਨਾ ਸਿਰਫ਼ ਪਰਾਲੀ ਜਲਾਉਣ ਦੀ ਲੋੜ ਨਹੀਂ ਪੈਦੀ ਬਲਕਿ ਮਿੱਟੀ ਦੀ ਉਪਜਾਉ ਸ਼ਕਤੀ ਵੀ ਵੱਧਦੀ ਹੈ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਇਹ 8 ਗਰੁੱਪ ਆਪਣੀ ਨਿਗਰਾਨੀ ਹੇਠ ਚਲਾਏ ਜਾ ਰਹੇ ਹਨ । ਇਨ•ਾਂ ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰ ਆਪਣੇ ਖਰਚੇ 'ਤੇ ਟਰੈਕਟਰ ਲਈ ਟਰਾਲੀ ਖਰੀਦਣਗੇ। ਇਨ•ਾਂ ਗਰੁੱਪਾਂ ਵਲੀ ਸਰਕਾਰੀ ਰੇਟਾਂ 'ਤੇ ਹੈਪੀ ਸੀਡਰ ਅਤੇ ਟਰੈਕਟਰ ਕਿਸਾਨਾਂ ਨੂੰ ਇਸਤੇਮਾਲ ਲਈ ਦਿੱਤੇ ਜਾਣਗੇ। ਸਾਰੇ ਗਰੁਪ ਮੈਂਬਰਾਂ ਨੂੰ ਇਹ ਮਸ਼ੀਨ ਚਲਾਉਣ ਸਬੰਧੀ ਸਿਖਲਾਈ ਵੀ ਦਿੱਤੀ ਜਾਵੇਗੀ।
ਇਸ ਮੌਕੇ ਰਿਫਾਈਨਰੀ ਦੇ ਮੁਖੀ ਸ਼੍ਰੀ ਏ.ਐਸ ਬਾਸੂ, ਸ਼੍ਰੀ ਕ੍ਰਿਸ਼ਨ ਟੁਟੇਜਾ ਵੀ.ਪੀ.ਓਪਰੇਸਨ, ਜ਼ਿਲ•ਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਹਰਜਿੰਦਰ ਸਿੰਘ ਜੱਸਲ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਾਦਿੱਤਾ ਸਿੰਘ ਸਿੱਧੂ, ਸਰਕਾਰੀ ਅਫ਼ਸਰ ਅਤੇ 8 ਪਿੰਡਾਂ ਦੇ ਸਰਪੰਚ ਮੌਜੂਦ ਸਨ।