ਦਿਲਬਾਗ ਸਿੰਘ ਵਿਰਕ ਕੌਮੀ ਆਗੂ ਸਿੱਖ ਸਟੂਡੈਂਟਸ ਫੈਡਰੇਸ਼ਨ
ਜਗਦੀਸ਼ ਥਿੰਦ
ਗੁਰੂਹਰਸਹਾੲੇ / ਫਿਰੋਜ਼ਪੁਰ 17 ਨਵੰਬਰ
ਨੈਸ਼ਨਲ ਗਰੀਨ ਟਿਰਬਊਨਲ ਵਲੋ ਵੱਖ - ਵੱਖ ਸੂਬਿਆਂ 'ਚ ਵਧ ਰਹੇ ਪਰਦੂਸ਼ਨ ਦਾ ਸਾਰਾ ਕਾਰਨ ਸਿਰਫ ਕਿਸਾਨਾਂ ਦੇ ਝੋਨੇ ਦੀ ਪਰਾਲੀ ਦੇ ਧੂੲੇਂ ਨਾਲ ਹੋਣ ਦਾ ਦੋਸ਼ ਲਾਇਆ ਜਾ ਰਿਹਾ ਹੈ , ਜਿਸ ਤੇ ਤਾਜਾ ਹੁਕਮ ਅਨੁਸਾਰ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਸਾਰਕਾਰੀ ਲਾਭ ਖਤਮ ਕਰਨ ਦੇ ਨਿਰਦੇਸ਼ ਸੂਬਾ ਸਰਕਾਰਾਂ ਨੂੰ ਦਿੱਤੇ ਹਨ । ਇਸ ਤੇ ਚਿੰਤਾ ਜਾਹਿਰ ਕਰਦਿਆ ਸਿੱਖ ਸਟੂਡੈਟਸ ਫੈਡਰੇਸ਼ਨ ਗਰੇਵਾਲ ਦੇ ਕੌਮੀ ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ ਨੇ ਕਿਹਾ ਕਿ ਐਨ ਜੀ ਟੀ ਜੋ ਫੈਸਲਾ ਕਿਸਾਨਾਂ ਦੇ ਸਰਕਾਰੀ ਲਾਭ ਖੋਹਣ ਵਾਸਤੇ ਸਰਕਾਰਾਂ ਨੂੰ ਸਖਤੀ ਨਾ ਲਾਗੂ ਕਰਨ ਬਾਰੇ ਕਹਿ ਰਹੀ ਹੇ ,ਇਸ ਤਰਾਂ ਆਪਣਾ ਪਹਿਲਾਂ ਹੁਕਮ ਪਰਾਲੀ ਸਾਭਣ ਲਈ ਛੋਟੇ ਕਿਸਾਨਾਂ ਨੂੰ ਮੁਫ਼ਤ ਤੇ ਸਬਸਿਡੀ ਵਾਲੀ ਮਸ਼ੀਨਰੀ ਮਹੁਈਆ ਕਰਵਾਉਣ ਤੇ ਸਖਤੀ ਕੀਤੀ ਹੁੰਦੀ ਤਾਂ ਸ਼ਾਇਦ ਕੋਈ ਵੀ ਕਿਸਾਨ ਪਰਾਲੀ ਸਾੜਨ ਲਈ ਅੱਗੇ ਨਾ ਆਉਦਾ ।
ਉਹਨਾਂ ਕਿਹਾ ਕਿ ਜੇਕਰ ਐਨ ਜੀ ਟੀ ਪੰਜਾਬ ਝੌਨਾ ਲਾਉਣ ਤੇ ਪਾਬੰਦੀ ਲਾ ਦੇਵੇ ਤਾਂ ਪਾਣੀ ,ਬਿਜਲੀ ,ਦੀ ਵੱਡੀ ਬਚਤ ਹੋ ਸਕਦੀ ਹੇੈ ਅਤੇ ਪਰਾਲੀ ਨਾਲ ਹੁੰਦੇ ਧੂਏ ਦੇ ਪਰਦੂਸ਼ਣ ਤੋ ਵੀ ਨਿਜਾਤ ਮਿਲ ਜਾਵੇਗੀ , ਜਿਸਦੀ ਬਚਤ ਦਾ ਲਾਭ ਕਿਸਾਨਾਂ ਨੂੰ ਆਰਥਿਕ ਸਹਾਇਤਾ ਵਜੋ 40 ਹਜਾਰ ਰੁਪਏ ਦੇ ਹਿਸਾਬ ਨਾਲ ਕਿਸਾਨਾਂ ਨੂੰ ਦਿੱਤਾ ਪ੍ਰਤੀ ੲੇਕੜ ਦਿੱਤਾ ਜਾਵੇ । ਝੋਨਾ ਦੇ ਸਥਾਨ ਤੇ ਕਿਸਾਨਾ ਨੂੰ ਵਧੀਆ ਫਲ ,ਫੁੱਲਾ ,ਅਤੇ ਸਬਜੀਆ ,ਗੰਨਾ,ਆਦਿ ਦੀ ਖੇਤੀ ਕਰਨ ਲਈ ਯੋਗ ਬੀਜ ਤੇ ਸਾਧਨ ਜਰੂਰੀ ਖਰੀਦ ਕੇ ਦੇਣ ਲਈ ਸਰਕਾਰਾਂ ਨੂੰ ਨੈਸ਼ਨਲ ਗਰੀਨ ਟ੍ਰਬਿਉਨਲ ਹੁਕਮ ਜਾਰੀ ਕਰੇ ਤਾਂ ਸਾਰੀ ਸੱਮਸਿਆ ਦਾ ਹੱਲ ਨਿਕਲ ਸਕਦਾ ਹੇੈ , ਨਾ ਕਿ ਪਹਿਲਾਂ ਹੀ ਆਰਥਿਕ ਨਿਘਾਰ ਦਾ ਸ਼ਿਕਾਰ ਹੋ ਚੁੱਕੇ ਕਿਸਾਨ ਦੀਆਂ ਸਬਸਿਡੀਆਂ ਰੋਕ ਕੇ ।