ਬ੍ਰਿਗੇਡੀਅਰ ਚਾਂਦਪੁਰੀ ਦਾ ਅੰਤਿਮ ਸਸਕਾਰ 19 ਨਵੰਬਰ ਨੂੰ
ਚੰਡੀਗੜ੍ਹ, 17 ਨਵੰਬਰ 2018 - ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ, ਐਮਵੀਸੀ, ਵੀ.ਐਸ.ਐਮ ਦਾ ਅੰਤਿਮ ਸੰਸਕਾਰ ਸੋਮਵਾਰ, 19 ਨਵੰਬਰ, ਨੂੰ ਸ਼ਮਸ਼ਾਨ ਘਾਟ ਚੰਡੀਗੜ੍ਹ, ਸੈਕਟਰ-25 ਵਿਖੇ ਦੁਪਹਿਰ 1 ਵਜੇ ਕੀਤਾ ਜਾਵੇਗਾ। 19 ਨਵੰਬਰ ਨੂੰ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਚੰਡੀਗੜ੍ਹ # 1119 ਸੈਕਟਰ 33 ਸੀ, ਉਨ੍ਹਾਂ ਦੇ ਨਿਵਾਸ 'ਤੇ ਵਿਛੜੀ ਆਤਮਾ ਨੂੰ ਆਪਣੀ ਆਖਰੀ ਸ਼ਰਧਾਂਜਲੀ ਦੇ ਸਕਦੇ ਹਨ।