ਨਵਜੋਤ ਸਿੱਧੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਹੀ ਚੁਭਵੀਂ ਗੱਲ - ਯਾਦ ਕਰਾਇਆ 'ਗੋਧਰਾ ਕਾਂਡ'
ਨਵੀਂ ਦਿੱਲੀ, 17 ਨਵੰਬਰ 2018 - ਪੰਜਾਬ ਕੈਬਿਨੇਟ ਮੰਤਰੀ ਤੇ ਕਾਂਗਰਸੀ ਲੀਡਰ ਨਵਜੋਤ ਸਿੱਧੂ ਅੱਜ ਕੱਲ੍ਹ ਰਾਹੁਲ ਗਾਂਧੀ ਦੇ ਨਿਰਦੇਸ਼ਾਂ ਅਨੁਸਾਰ 3 ਸੂਬਿਆਂ 'ਚ ਚੋਣ ਪ੍ਰਚਾਰ ਲਈ ਨਿਕਲੇ ਹੋਏ ਹਨ। ਸਿੱਧੂ ਨੇ ਅੱਜ ਮੀਡੀਆ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਨ੍ਹਾਂ ਦੇ ਪਾਕਿਸਤਾਨ ਦੌਰੇ 'ਤੋਂ ਜਲ ਰਹੇ ਹਨ ਜਾਂ ਫਿਰ ਉਹ ਇਹ ਜਲਣ ਰੱਖਦੇ ਹਨ ਕਿ ਸਿੱਧੂ ਨੂੰ ਉਚੇਚੇ ਤੌਰ 'ਤੇ ਪਾਕਿਸਤਾਨ ਤੋਂ ਬੁਲਾਵਾ ਆਇਆ ਜਦਕਿ ਮੋਦੀ ਬਿਨ ਬੁਲਾਵੇ ਹੀ ਨਵਾਜ਼ ਸ਼ਰੀਫ ਦੇ ਜਨਮ ਦਿਨ 'ਤੇ ਪਾਕਿਸਤਾਨ ਪਹੁੰਚ ਗਏ ਸਨ। ਸਿੱਧੂ ਨੇ ਮੋਦੀ ਨੂੰ ਹੋਰ ਵੀ ਚੁਭਵੀਂ ਗੱਲ ਕਰਦਿਆਂ ਕਿਹਾ ਕਿ ਉਹਨਾਂ ਲੋਕਾਂ ਨੂੰ ਆਪਣੀ ਦੇਸ਼ਭਗਤੀ ਦਾ ਸਬੂਤ ਨਹੀਂ ਦੇਵਾਂਗਾ ਜਿੰਨ੍ਹਾਂ ਦਾ ਨਾਮ ਗੋਧਰਾ ਕਾਂਡ 'ਚ ਆਇਆ ਸੀ।
ANI@ANI
Is the PM jealous that he was not called (for Imran Khan’s oath ceremony)? Is he jealous that he went to Pakistan uninvited (for Nawaz Sharif’s birthday)? I’ll not prove my patriotism to people whose name came up in Godhra (riots case): Navjot Singh Sidhu, Congress