ਪੰਜਾਬ ਦੇ ਆਈ ਏ ਐਸ ਦੇ ਸਹੁਰੇ ਦੀ ਗੋਲੀ ਮਾਰ ਕੇ ਹੱਤਿਆ
ਕੁਲਵੰਤ ਸਿੰਘ ਬੱਬੂ
ਰਾਜਪੁਰਾ,18 ਨਵੰਬਰ - ਰਾਜਪੁਰਾ ਨੇੜੇ ਅੱਜ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆ ਮਾਰ ਕੇ ਕਾਰ ਸਵਾਰ ਦੀ ਹੱਤਿਆ ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ ਅਤੇ ਮ੍ਰਿਤਕ ਵਿਅਕਤੀ ਪੰਜਾਬ ਮਾਰਕਫੈਡ ਦੇ ਐਮ.ਡੀ. ਵਰੂਣ ਰੂਜਮ ਦਾ ਸਹੁਰਾ ਦੱਸਿਆ ਜਾ ਰਿਹਾ ਹੈ ਜੋ ਕਿ ਪਿੰਡ ਉਕਸੀ ਵਿਖੇ ਦਸਵੀ ਮੌਕੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਲਈ ਆਇਆ ਸੀ ।ਰਾਜਪੁਰਾ ਸਮੇਤ ਜਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੋਕੇ ‘ਤੇ ਪਹੁੰਚ ਕੇ ਜਾਂਚ ਸੁਰੂ ਕਰ ਦਿੱਤੀ ਹੈ ਜਦਕਿ ਫਿੰਗਰ ਪ੍ਰਿੰਟ ਐਕਸਪਰਟ ਟੀਮ ਦਾ ਦਸਤਾ ਵੀ ਮੋਕੇ ਪੁੱਜਿਆ ‘ਤੇ ਆਪਣੀ ਜਾਂਚ ਸੁਰੂ ਕਰ ਦਿੱਤੀ ਹੈ ।
ਜਾਣਕਾਰੀ ਅਨੁਸਾਰ ਸਵਰਨ ਸਿੰਘ ਵਾਸੀ ਚੰਡੀਗੜ੍ਹ ਜੋ ਕਿ ਆਪਣੀ ਕਾਰ ਵਿੱਚ ਸਵਾਰ ਹੋ ਕੇ ਪਿੰਡ ਉਕਸੀ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਦਸਵੀਂ ਮੌਕੇ ਮੱਥਾ ਟੇਕਣ ਲਈ ਆਇਆ ਸੀ ਜਦੋਂ ਉਕਤ ਵਿਅਕਤੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉੁਪਰੰਤ ਵਾਪਸ ਜਾ ਰਿਹਾ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਸਵਰਨ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਤਿੰਨ ਗੋਲੀਆਂ ਉਕਤ ਵਿਅਕਤੀ ਨੂੰ ਲੱਗੀਆਂ ਜਿਸ ਦੀ ਮੋਤ ਹੋ ਗਈ।ਇਸ ਘਟਨਾ ਸੰਬੰਧੀ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਡੀਐਸਪੀ ਰਾਜਪੁਰਾ ਕ੍ਰਿਸਨ ਕੁਮਾਰ ਪਾਂਥੇ ਅਤੇ ਥਾਣਾ ਸਦਰ ਦੇ ਇੰਚਾਰਜ ਵੀ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਏ ਅਤੇ ਇਸ ਦੋਰਾਨ ਆਈ.ਜੀ. ਸ੍ਰੀ ਰਾਏ,ਸੀਆਈਏ ਪਟਿਆਲਾ,ਸੀਆਈਏ ਰਾਜਪੁਰਾ ਸਮੇਤ ਹੋਰ ਪੁਲਿਸ ਤੇ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਅਤੇ ਖੁਦ ਵਰੂਣ ਰੂਜਮ ਆਈਏਐਸ ਵੀ ਘਟਨਾ ਥਾਂ ‘ਤੇ ਪਹੁੰਚੇ ।
ਪੁਲਿਸ ਨੇ ਮੋਕੇ ‘ਤੇ ਪਹੁੰਚ ਕੇ ਵੱਖ ਵੱਖ ਥਿਉਰੀਆਂ ‘ਤੇ ਕੰਮ ਕਰਦੇ ਹੋਏ ਛੇ ਟੀਮਾਂ ਦਾ ਗਠਨ ਕਰਕੇ ਕੇਸ ਦੀ ਜਾਂਚ ਸੁਰੂ ਕਰ ਦਿੱਤੀ ਹੈ । ਇਸ ਮੋਕੇ ਘਟਨਾ ਸਥਾਨ ‘ਤੇ ਫਿੰਗਰ ਪਿੰ੍ਰਟ ਐਕਸਪਰਟ ਦੀ ਟੀਮ ਵੀ ਪਹੁੰਚੀ ।ਜਾਣਕਾਰੀ ਅਨੁਸਾਰ ਮ੍ਰਿਤਕ ਸਵਰਨ ਸਿੰਘ ਮਾਹੀਨੇ ਦੀ ਹਰ ਦਸਵੀਂ ‘ਤੇ ਪਿੰਡ ਉਕਸੀ ਸੈਣੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਂਦੇ ਸਨ ।ਇਸ ਮੋਕੇ ਡੀਐਸਪੀ ਕ੍ਰਿਸ਼ਨ ਕੁਮਾਰ ਪਾਂਥੇ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ 6 ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਜਲਦ ਹੀ ਦੋਸ਼ੀ ਪੁਲਿਸ ਦੇ ਸਿਕੰਜੇ ਵਿੱਚ ਹੋਣਗੇ ।ਸਦਰ ਪੁਲਿਸ ਨੇ ਮ੍ਰਿਤਕ ਵਿਅਕਤੀ ਦੇ ਲੜਕੇ ਜਸਪ੍ਰੀਤ ਸਿੰਘ ਦੀ ਸਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ ।