ਚੰਡੀਗੜ੍ਹ, 18 ਨਵੰਬਰ 2018 - ਮੁੱਖ ਸਿਆਸੀ ਪਾਰਟੀਆਂ ਭਾਜਪਾ ਅਤੇ ਕਾਂਗਰਸ ਵਲੋਂ ਲੋਕਾਂ ਨੂੰ ਅਪਣੇ ਵੱਲ ਖਿੱਚਣ ਲਈ ਮੈਨਫੈਸਟੋ ਜਾਰੀ ਕੀਤੇ ਹੈ ਉਥੇ ਹੀ ਰਾਜਸਥਾਨ ਦੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਿਲ ਕਰਨ ਦੀ ਮੰਗ ਉਭਰੀ ਹੈ ਇਹ ਮੰਗ ਪੰਜਾਬ ਦੀ ਸਿਆਸੀ ਜਮਾਤ ਅਤੇ ਰਾਜਸਥਾਨ ਵਿਚ ਅਪਣਾ ਦੂਸਰੀ ਵਿਧਾਨਸਭਾ ਚੋਣ ਲੜ ਰਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਕੀਤੀ ਗਈ ਹੈ ਇਸ ਸਬੰਧੀ ਪਾਰਟੀ ਦੇ ਰਾਜਸਥਾਨ ਦੇ ਸੁਬਾ ਸਕੱਤਰ ਪ੍ਰੋ ਬਲਜਿੰਦਰ ਸਿੰਘ ਮੋਰਜੰਡ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਲਿਖੇ ਪੱਤਰ ਵਿਚ ਕੀਤੀ ਹੈ ਪ੍ਰੋ ਮੋਰਜੰਡ ਨੇ ਦੱਸਿਆ ਕਿ ਉਹਨਾਂ ਨੇ ਇਸ ਮੰਗ ਦੇ ਸਾਰੇ ਆਰਥਿਕ, ਭੋਗੋਲਿਕ , ਸੱਭਿਆਚਾਰਕ ਪਹਿਲੂਆਂ ਤੇ ਵਿਚਾਰ ਕਰਕੇ ਉਸਨੂੰ ਰਾਸ਼ਟਰਪਤੀ ਸਨਮੁਖ ਕੀਤੇ ਹਨ
ਦਿਲਚਸਪ ਗੱਲ ਇਹ ਹੈ ਕਿ ਇਸ ਪੱਤਰ ਵਿਚ ਰਾਜਸਥਾਨ ਦੇ ਕੁਝ ਇਲਾਕੇ ਹਰਿਆਣੇ ਵਿੱਚ ਮਿਲਾਉਣ ਦੀ ਮੰਗ ਕੀਤੀ ਹੈ ਪ੍ਰੋ ਮੋਰਜੰਡ ਨੇ ਦੱਸਿਆ ਕਿ ਰਾਜਸਥਾਨ ਦੀਆਂ ਸਰਕਾਰ ਹਮੇਸ਼ਾ ਇਹਨਾਂ ਦੋ ਜਿਲ੍ਹਿਆ ਗੰਗਾਨਗਰ ਅਤੇ ਹਨੂੰਮਾਨਗੜ੍ਹ ਨਾਲ ਵਿਤਕਰੇ ਵਾਲਾ ਸਲੂਕ ਕਰਦੀਆਂ ਹਨ , ਇਸ ਇਲਾਕੇ ਨੂੰ ਪੰਜਾਬ ਨਾਲ ਮਿਲਾਉਣ ਨਾਲ ਇਸ ਇਲਾਕੇ ਦੀ ਸਭ ਤੋਂ ਵੱਡੀ ਖੇਤੀਯੋਗ ਪਾਣੀ ਦੀ ਮੰਗ ਖੁਦ ਹਲ ਹੋ ਜਾਏਗੀ ਇਸਦੇ ਲਗਭਗ 350 ਕਿਲੋਮੀਟਰ ਦੇ ਰਕਬੇ ਵਿਚ ਫ਼ੂਡ ਪਰੋਸਸਿੰਗ ਦੀ ਇੰਡਸਟਰੀ ਲਾਈ ਜਾ ਸਕਦੀ ਹੈ ਇਸ ਇਲਾਕੇ ਦੀਆਂ ਫਸਲਾਂ ਨੂੰ ਖਰੀਦਣ ਲਈ ਸਰਕਾਰ ਵਲੋਂ ਢੁਕਵੇਂ ਪ੍ਰਬੰਧ ਨਹੀਂ ਕੀਤੇ ਜਾਂਦੇ ਰਾਜ ਸਰਕਾਰ ਤੇ ਵਿਤਕਰੇਬਾਜ਼ੀ ਦਾ ਦੋਸ਼ ਲਾਉਂਦੇ ਹੋਏ ਖੁਲਾਸਾ ਕੀਤਾ ਕਿ 20 ਸਾਲ ਪਹਿਲਾਂ ਸਵਾਮੀ ਕੇਸ਼ਵਾਨੰਦ ਦੇ ਨਾਮ ਤੇ ਸੰਗਰਿਆ ਵਿਚ ਖੇਤੀਬਾੜੀ ਯੂਨੀਵਰਸਿਟੀ ਬਨਾਉਣ ਦਾ ਪ੍ਰਸਤਾਵ ਆਇਆ ਸੀ ਜੋ ਬਾਅਦ ਵਿਚ ਬੀਕਾਨੇਰ ਬਣਾ ਦਿਤੀ ਗਈ ਜਿਸ ਦਾ ਖੇਤੀਬਾੜੀ ਵਾਲੇ ਇੰਨਾ ਜਿਲਿਆਂ ਨੂੰ ਉਕਾ ਫਾਇਦਾ ਨਹੀਂ ਹੋਇਆ
ਪੰਜਾਬ ਤੋਂ ਆਉਣ ਵਾਲੇ ਪਾਣੀ ਨੂੰ ਇਨ੍ਹਾਂ ਦੋ ਜਿਲਿਆਂ ਨੂੰ ਨਾ ਦੇਕੇ ਬਰਾਨੀ ਇਲਾਕਿਆਂ ਵਿਚ ਖੁਲਾ ਛੱਡਿਆ ਜਾਂਦਾ ਹੈ ਜਿਸ ਕਰਕੇ ਇੰਨਾ ਦੋ ਜਿਲਿਆਂ ਦਾ ਕਿਸਾਨ ਕਰਜਾਈ ਹੋ ਰਿਹਾ ਹੈ ਉਹਨਾਂ ਨੇ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਕਿ ਰਾਜਸਥਾਨ ਸੁੱਬੇ ਦਾ ਵੱਡਾ ਆਕਾਰ ਉਸਦੀ ਤਰੱਕੀ ਵਿਚ ਅੜਿਕਾ ਬਣ ਰਿਹਾ ਹੈ ਇਸਨੂੰ ਪਾਰਲੀਮੈਂਟ ਐਕਟ 1955 ਦੇ ਤਹਿਤ ਇਸਦੇ ਗੰਗਾਨਗਰ ,ਹਨੂੰਮਾਨਗੜ੍ਹ ਜਿਲੇ ਪੰਜਾਬ ਵਿਚ ਸ਼ਾਮਿਲ ਕੀਤੇ ਜਾਣ ਕਿਉਂਕਿ ਪੰਜਾਬ ਨਾਲ ਸਾਡੀ ਸੱਭਿਆਚਾਰਕ ਸਾਂਝ ਹੈ
ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਪਹਿਲਾ 1990 ਵਿਚ ਵਿਧਾਨਸਭਾ ਚੋਣ ਲੜੀ ਸੀ ਅਤੇ ਡੇਢ ਲੱਖ ਦੇ ਕਰੀਬ ਵੋਟ ਹਾਸਿਲ ਕੀਤੀ ਸੀ ਅਤੇ ਹੁਣ ਪਾਰਟੀ 5 ਹਲਕਿਆਂ ਵਿਚੋਂ ਚੋਣ ਲੜ ਰਹੀ ਹੈ ਅਤੇ 2019 ਵਿਚ ਲੋਕਸਭਾ ਚੋਣਾਂ ਵੀ ਲੜੇਗੀ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਜਾਰੀ ਚਿਠੀ ਦੀ ਕਾਪੀ :-