ਭਿੱਖੀਵਿੰਡ 18 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਇਨਸਾਫ ਪਾਰਟੀ ਦੇ ਆਗੂ ਹਰਭਿੰਦਰ ਸਿੰਘ ਸੰਦੋਆ ਨੂੰ ਜਿਲ੍ਹਾ ਬੀ.ਸੀ ਵਿੰਗ ਪ੍ਰਧਾਨ ਬਣਨ ‘ਤੇ ਪਾਰਟੀ ਦੇ ਜਿਲਾ ਤਰਨ ਤਾਰਨ ਪ੍ਰਧਾਨ ਤੇ ਹਲਕਾ ਇੰਚਾਰਜ ਖਡੂਰ ਸਾਹਿਬ ਰਾਜਬੀਰ ਸਿੰਘ ਸਮੇਤ ਪਾਰਟੀ ਆਗੂਆਂ ਵੱਲੋਂ ਵਧਾਈ ਦਿੱਤੀ ਗਈ। ਜਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਪੱਖੋਕੇ ਨੇ ਕਿਹਾ ਕਿ ਪੰਜਾਬ ਦੀ ਜਨਤਾ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਪੰਜਾਬ ਦੀ ਵਾਗਡੋਰ ਸੋਪਣੀ ਚਾਹੰੁਦੀ ਹੈ ਅਤੇ ਮੌਜੂਦਾ ਸਮੇਂ ਵਿਚ ਸੂਬਾ ਪੰਜਾਬ ਵਿਚ ਬਹੁਤ ਬੁਰੀ ਹਾਲਾਤ ਹੈ, ਭ੍ਰਿਸਟਾਚਾਰੀ, ਰਿਸ਼ਵਤਖੋਰੀ, ਬੇਰੋਜਗਾਰੀ, ਮਾਰੂ ਨਸ਼ਿਆਂ ਦਾ ਬੋਲਬਾਲਾ ਹੈ, ਜਦੋਂ ਕਿ ਬੇਰੁਜਗਾਰੀ ਕਾਰਨ ਨੋਜਵਾਨ ਆਪਣਾ ਘਰ ਛੱਡਕੇ ਵਿਦੇਸ਼ਾਂ ਨੂੰ ਜਾ ਰਹੇ ਹਨ। ਉਹਨਾਂ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਸਿਰਫ ਇਮਾਨਦਾਰ ਸਖਸ਼ੀਅਤ ਸਿਮਰਜੀਤ ਸਿੰਘ ਬੈਂਸ ‘ਤੇ ਪੂਰੀਆਂ ਆਸਾਂ ਹਨ।
ਪੱਖੋਕੇ ਨੇ ਕਿਹਾ ਕਿ ਸਿਮਰਜੀਤ ਸਿਘ ਬੈਂਸ ਤੇ ਮਾਝਾ ਜੋਨ ਪ੍ਰਧਾਨ ਅਮਰੀਕ ਸਿਘ ਵਰਪਾਲ ਦੀ ਅਗਵਾਈ ਹੇਠ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਐਮ.ਪੀ ਜਿਤਾ ਕੇ ਪਾਰਲੀਮੈਂਟ ਵਿਚ ਭੇਜਿਆ ਜਾਵੇਗਾ ਤਾਂ ਜੋ ਪੰਜਾਬ ਦੇ ਗੰਭੀਰ ਮਸਲਿਆਂ ਨੂੰ ਲੋਕ ਸਭਾ ਵਿਚ ਉਠਾ ਕੇ ਹੱਲ ਕਰਵਾਏ ਜਾ ਸਕਣ। ਉਹਨਾਂ ਨੇ ਇਹ ਵੀ ਦੱਸਿਆ ਕਿ ਛੇਤੀ ਹੀ ਜਿਲ੍ਹਾ ਤਰਨ ਤਾਰਨ ਵਿਚ ਪਾਰਟੀ ਦੀ ਇਕ ਵਿਸ਼ਾਲ ਰੈਲੀ ਕੀਤੀ ਜਾਵੇਗੀ, ਜਿਸ ਵਿਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਸਮੇਤ ਪਾਰਟੀ ਆਗੂ ਪਹੰੁਚਣਗੇ ਅਤੇ ਇਹ ਰੈਲੀ ਅਕਾਲੀਆਂ ਤੇ ਕਾਂਗਰਸੀਆ ਦੇ ਭੁਲੇਖੇ ਦੂਰ ਕਰੇਗੀ ਕਿ ਜਨਤਾ ਕਿਸ ਨਾਲ ਹੈ। ਇਸ ਮੌਕੇ ਸੁਖਦੇਵ ਸਿਘ ਬਾਠ ਸੀਨੀਅਰ ਮੀਤ ਪ੍ਰਧਾਨ, ਦਵਿੰਦਰ ਸਿੰਘ ਕੰਗ, ਪ੍ਰਭਜੀਤ ਸਿਘ ਦੁਗਲਵਾਲਾ, ਮਹਾਂਬੀਰ ਸਿੰਘ ਖੇਮਕਰਨ, ਜਸਬੀਰ ਸਿਘ ਤਰਨ ਤਾਰਨ, ਹਰਪ੍ਰੀਤ ਸਿਘ ਦੇਉ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ, ਕਿਸ਼ਨ ਸਿੰਘ ਪੱਖੋਕੇ ਮੀਤ ਪ੍ਰਧਾਨ, ਮੰਗਲ ਸਿੰਘ ਪੱਖੋਕੇ ਆਦਿ ਨੇ ਬੀ.ਸੀ ਵਿੰਗ ਪ੍ਰਧਾਨ ਹਰਭਿੰਦਰ ਸਿੰਘ ਸੰਦੋਆ ਨੂੰ ਵਧਾਈ ਦਿੱਤੀ।