← ਪਿਛੇ ਪਰਤੋ
ਨਵਾਂ ਸਹਿਰ 18 ਨਵੰਬਰ 2018: ਜਿਲਾ ਸਹੀਦ ਭਗਤ ਸਿੰਘ ਨਗਰ ਦੇ ਪਿੰਡ ਮੀਰ ਪੁਰ ਜੱਟਾਂ ਵਿੱਚ ਸਥਿੱਤ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਲਈ ਇੰਗਲੈਡ ਲੈਸਟਰ ਵਿੱਚ ਰਹਿ ਰਹੇ ਅੇਨ.ਆਰ.ਆਈ ਵੀਰਾਂ ਵਲੋਂ ਦਵਾਈਆਂ ਲਈ ਇੱਕੀ ਹਜਾਰ ਛੇ ਸੌ ਰੁਪਏ ਦੀ ਦਾਨ ਰਾਸ਼ੀ ਭੇਜੀ ਗਈ ਹੈ।ਇਸ ਸਬੰਧੀ ਹੋਮਿਓਪੈਥਿਕ ਮੈਡੀਕਲ ਅਫਸਰ ਡਾ. ਹਰਦੀਪ ਸਿੰਘ ਅਤੇ ਸਮੂਹ ਪਿੰਡ ਵਾਸ਼ੀਆਂ ਵਲੋਂ ਅੇਨ.ਆਰ.ਆਈ ਦਾਨੀ ਸੱਜਣਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿੰਡ ਅਤੇ ਆਲੇ ਦੁਆਲੇ ਦੇ ਗਰੀਬ ਅਤੇ ਜਰੂਰਤ ਮੰਦ ਲੋਕਾਂ ਲਈ ਇਹ ਮੱਦਦ ਵਰਦਾਨ ਸਿੱਧ ਹੋਵੇਗੀ।
Total Responses : 936