ਨਵਾਂ ਸ਼ਹਿਰ, 06 ਦਸੰਬਰ, 2018: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਡਾ. ਹਰਚਰਨ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਉੜਾਪੜ ਕੁੜੀਆਂ ਦੀ ਪੜ੍ਹਾਈ ਨੂੰ ਪਰਮ ਅਗੇਤ ਦੇ ਕੇ ਇਲਾਕੇ 'ਚ ਵੱਡੀ ਮਿਸਾਲ ਬਣਿਆ ਹੋਇਆ ਹੈ। ਆਲੇ-ਦੁਆਲੇ ਦੀਆਂ ਲੜਕੀਆਂ ਦੀ ਪੜ੍ਹਾਈ ਨੂੰ ਯਕੀਨੀ ਬਣਾਉਣ ਲਈ ਸਕੂਲ ਵੱਲੋਂ ਦਾਨੀ ਸੱਜਣਾਂ ਦੀ ਸਹਾਇਤਾਂ ਨਾਲ ਵਿਦਿਅਰਥਣਾਂ ਨੂੰ ਸਕੂਲ ਤੱਕ ਲਿਆਉਣ ਲਈ ਜਿੱਥੇ ਦੋ ਵੈਨਾਂ ਕਿਰਾਏ 'ਤੇ ਚਲਾਈਆਂ ਜਾ ਰਹੀਆਂ ਹਨ ਉੱਥੇ ਇਸ ਸਾਲ ਤੀਸਰੀ ਨਵੀਂ ਵੈਨ ਖਰੀਦਣ ਦੀ ਤਿਆਰੀ ਵੀ ਚੱਲ ਰਹੀ ਹੈ।
ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਅਨੁਸਾਰ ਲੜਕੀਆਂ ਦਾ ਸਕੂਲ ਹੋਣ ਕਾਰਨ, ਪਿੰਡ ਦੇ ਲੋਕਾਂ 'ਚ ਸਕੂਲ ਨੂੰ ਹਰ ਸਹੂਲਤ ਨਾਲ ਲੈਸ ਕਰਨ ਲਈ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਲੋਕਾਂ 'ਚ ਸਕੂਲ ਲਈ ਏਨਾ ਪਿਆਰ ਹੈ ਕਿ ਸਾਲ 2016 ਤੋਂ ਹੁਣ ਤੱਕ ਦਾਨੀ ਸੱਜਣਾਂ ਵੱਲੋਂ 3.88 ਲੱਖ ਰੁਪਏ ਦਾ ਯੋਗਦਾਨ ਸਕੂਲ ਦੀਆਂ ਲੋੜਾਂ ਪੂਰੀਆਂ ਕਰਨ ਲਈ ਪਾਇਆ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਸਕੂਲ ਦੀ ਨੀਂਹ ਸਾਲ 1975-76 ਵਿੱਚ ਬਤੌਰ ਮਿਡਲ ਸਕੂਲ ਦੋ ਕਮਰਿਆਂ ਤੋਂ ਰੱਖੀ ਗਈ ਸੀ। ਸਾਲ 1985-86 ਵਿੱਚ ਸਕੂਲ, ਮਿਡਲ ਤੋਂ ਅਪਗ੍ਰੇਡ ਹੋ ਕੇ ਸਰਕਾਰੀ ਕੰਨਿਆ ਹਾਈ ਸਕੂਲ ਉੜਾਪੜ ਹੋ ਗਿਆ। ਹਾਈ ਸਕੂਲ ਬਣਨ ਨਾਲ ਸਕੂਲ ਦੀ ਇਮਾਰਤ ਵਿੱਚ ਵਾਧਾ ਕਰਨ ਲਈ ਪਿੰਡ ਉੜਾਪੜ ਦੀ ਗ੍ਰਾਮ ਪੰਚਾਇਤ ਅਤੇ ਐਨ.ਆਰ.ਆਈ. ਸੱਜਣਾਂ ਵੱਲੋਂ ਸਮੇਂ ਸਮੇਂ 'ਤੇ ਪੂਰਨ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ। ਸਾਲ 2006 ਵਿੱਚ ਸਰਕਾਰੀ ਕੰਨਿਆ ਹਾਈ ਸਕੂਲ ਉੜਾਪੜ ਦਾ ਨਾਮ ਪਿੰਡ ਉੜਾਪੜ ਦੇ ਵਸਨੀਕ ਪ੍ਰਸਿੱਧ ਲੇਖਕ ਡਾ. ਹਰਚਰਨ ਸਿੰਘ ਦੇ ਨਾਮ 'ਤੇ ਡਾ. ਹਰਚਰਨ ਸਿੰਘ ਸਰਕਾਰੀ ਕੰਨਿਆ ਹਾਈ ਸਕੂਲ ਉੜਾਪੜ ਰੱਖ ਦਿੱਤਾ ਗਿਆ। ਸਾਲ 2016 ਵਿੱਚ ਪੰਜਾਬ ਸਰਕਾਰ ਅਤੇ ਗ੍ਰਾਮ ਪੰਚਾਇਤ ਪਿੰਡ ਉੜਾਪੜ ਦੇ ਯਤਨਾਂ ਸਦਕਾ ਸਕੂਲ ਨੂੰ ਹਾਈ ਤੋਂ ਸੀਨੀਅਰ ਸੈਕੰਡਰੀ ਅਪਗ੍ਰੇਡ ਕਰ ਦਿੱਤਾ ਗਿਆ। ਜਿਸ ਦੌਰਾਨ ਜਨਕ ਰਾਜ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂੰਢਮਕਸੂਦਪੁਰ ਨੂੰ ਸਕੂਲ ਦਾ ਵਾਧੂ ਚਾਰਜ ਦਿੱਤਾ ਗਿਆ ਅਤੇ ਉਨ੍ਹਾਂ ਵੱਲੋਂ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਸਕੂਲ ਦੀ ਬੇਹਤਰੀ ਲਈ ਵੱਡਾ ਯੋਗਦਾਨ ਪਾਇਆ ਗਿਆ।
ਉਹ ਦੱਸਦੇ ਹਨ ਕਿ ਜਦੋਂ ਸਾਲ 2014-15 ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟ ਕੇ ਸਿਰਫ 86 ਰਹਿ ਗਈ ਸੀ ਤਾਂ ਸਕੂਲ ਵੈਲਫੇਅਰ ਕਮੇਟੀ, ਗ੍ਰਾਮ ਪੰਚਾਇਤ ਅਤੇ ਉੜਾਪੜ ਦੇ ਪ੍ਰਵਾਸੀ ਭਾਰਤੀਆਂ ਅਤੇ ਡਾ. ਹਰਚਰਨ ਸਿੰਘ ਦੀ ਭਤੀਜੀ ਸ਼੍ਰੀਮਤੀ ਕੁਲਵੰਤ ਕੌਰ (ਰਿਟਾਇਰਡ ਪ੍ਰਿੰਸੀਪਲ ਗੌਰਮਿੰੰਟ ਕਾਲਜ ਪਟਿਆਲਾ) ਵੱਲੋਂ ਲਗਪਗ 1,50000/- ਰੁਪਏ ਦੀ ਰਾਸ਼ੀ ਦਾ ਯੋਗਦਾਨ ਵੈਨਾਂ ਦੇ ਕਿਰਾਏ ਵਾਸਤੇ ਦਿੱਤਾ ਗਿਆ ਅਤੇ ਹੁਣ ਵੀ ਹਰ ਮਹੀਨੇ ਉਨ੍ਹਾਂ ਵੱਲੋਂ 5000/- ਰੁਪਏ ਦੀ ਰਾਸ਼ੀ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ। ਇਸ ਵੈਨ ਦੇ ਚੱਲਣ ਸਦਕਾ ਹੀ ਸਾਲ 2015-16 ਵਿੱਚ ਵਿਦਿਆਰਥੀਆਂ ਦੀ ਗਿਣਤੀ ਵੱਧ ਕੇ 109, ਸਾਲ 2016-17 ਵਿੱਚ 147, ਸਾਲ 2017-18 ਵਿੱਚ 180 ਅਤੇ ਸਾਲ 2018-19 ਇਹ ਗਿਣਤੀ ਵੱਧ ਕੇ 191 ਤੱਕ ਪੁੱਜ ਚੁੱਕੀ ਹੈ। ਇਸ ਮੌਕੇ ਦੋ ਵੈਨਾਂ (ਕਿਰਾਏ 'ਤੇ) ਚੱਲ ਰਹੀਆਂ ਹਨ।
ਇਸ ਸਾਲ ਡਾ. ਹਰਚਰਨ ਸਿੰਘ ਦੇ ਸਪੁੱਤਰ ਵੱਲੋਂ ਸਕੂਲ ਦੀ ਭਲਾਈ ਲਈ ਆਪਣੀ ਨਵੀਂ ਵੈਨ ਖਰੀਦਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐਨ.ਆਰ.ਆਈ ਸ਼੍ਰੀ ਸੁਰਜੀਤ ਸਿੰਘ ਵੱਲੋਂ ਵੀ ਸਕੂਲ ਨੂੰ 1,51000/- ਰੁਪਏ ਦੀ ਰਾਸ਼ੀ ਭੇਟ ਕੀਤੀ ਗਈ ਹੈ, ਜਿਸ ਵਿੱਚੋ 100000/- ਰੁਪਏ ਦੀ ਰਾਸ਼ੀ ਸਕੂਲ ਲਈ ਨਵੀਂ ਵੈਨ ਖ੍ਰੀਦਣ ਲਈ ਅਤੇ 51000/- ਰੁਪਏ ਦੀ ਰਾਸ਼ੀ ਸਕੂਲ ਵਿੱਚ ਚੱਲ ਰਹੀਆਂ ਵੈਨਾਂ ਦੇ ਕਿਰਾਏ ਵਾਸਤੇ ਖਰਚੀ ਜਾਵੇਗੀ।
ਸਕੂਲ ਇਸ ਇਲਾਕੇ ਦੀਆਂ ਲੜਕੀਆਂ ਲਈ ਹਾਕੀ ਦੀ ਨਰਸਰੀ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਸਕੂਲ ਦੀਆਂ ਹਾਕੀ ਟੀਮਾਂ ਅੰਡਰ- 14, ਅੰਡਰ- 17, ਅੰਡਰ-19 ਹਰ ਸਾਲ ਜ਼ਿਲ੍ਹਾ ਟੂਰਨਾਮੈਂਟ 'ਚੋਂ ਜੇਤੂ ਹੁੰਦੀਆਂ ਹਨ। ਇਸ ਸਾਲ ਗੱਤਕਾ ਮੁਕਾਬਲੇ ਵਿੱਚ ਕਰਨਜੀਵ ਕੌਰ ਜਮਾਤ ਨੌਵੀਂ ਵੀ ਜ਼ਿਲ੍ਹੇ 'ਚੋਂ ਜੇਤੂ ਰਹੀ। ਅਕਾਦਮਿਕ ਤੌਰ 'ਤੇ ਵੀ ਸਕੂਲ ਦਾ ਪ੍ਰਦਰਸ਼ਨ ਚੰਗਾ ਹੈ। ਸਕੂਲ ਦਾ ਪਿਛਲੇ ਪੰਜ ਸਾਲਾਂ ਦਾ ਨਤੀਜਾ 100 ਫ਼ੀਸਦੀ ਰਿਹਾ ਹੈ। ਇਸ ਸਾਲ ਦਸਵੀਂ ਦਾ ਨਤੀਜਾ 94.44 ਅਤੇ ਬਾਰਵੀਂ ਆਰਟਸ ਗਰੁੱਪ ਦਾ ਨਤੀਜਾ 100 ਫ਼ੀਸਦੀ ਰਿਹਾ ਹੈ। ਸਿਮਰਨਜੀਤ ਕੌਰ ਨੇ ਦਸਵੀਂ ਦੀ ਬੋਰਡ ਪ੍ਰੀਖਿਆ ਵਿੱਚੋਂ 84 ਫ਼ੀਸਦੀ ਨੰਬਰ ਪ੍ਰਾਪਤ ਕੀਤੇ ਹਨ। ਇਸ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਪ੍ਰਿਅੰਕਾ ਲੋਚਨ ਨੇ ਐਨ ਐਮ ਐਮ ਐਸ ਦੀ ਪ੍ਰੀਖਿਆ ਪਾਸ ਕਰਕੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚੋਂ ਪੰਜਵੇਂ ਸਥਾਨ 'ਤੇ ਰਹਿ ਕੇ ਮੈਰਿਟ ਹਾਸਿਲ ਕੀਤੀ। ਹਰ ਸਾਲ ਵਿਦਿਆਰਥੀਆਂ ਨੂੰ ਐਨ ਐਮ ਐਮ ਐਸ ਅਤੇ ਧਾਰਮਿਕ ਪ੍ਰੀਖਿਆ ਲਈ ਅਪੀਅਰ ਕਰਵਾਇਆ ਜਾਂਦਾ