ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੁਰੀਵਾਲਿਆਂ ਦਾ ਸਿਡਨੀ ਏਅਰਪੋਰਟ ਪੁੱਜਣ ਤੇ ਸਵਾਗਤ ਕਰਦੀਆਂ ਸੰਗਤਾਂ।
ਪੋਜੇਵਾਲ ਸਰਾਂ, 06 ਦਸੰਬਰ 2018: ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲੇ ਦੁਬਈ ਯਾਤਰਾ ਤੋਂ ਬਾਅਦ ਆਸਟ੍ਰੇਲੀਆਂ ਸਥਿਤ ਸ੍ਰੀ ਬ੍ਰਹਮ ਨਿਵਾਸ ਆਸ਼ਰਮ ਬੋਡਲਸ ਲਾਇਨ ਲਿਟਲ ਰਿਵਿਰ ਵਿਕਟੋਰੀਆ ਦੇ ਸਾਲਾਨਾ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਆਸਟ੍ਰੇਲੀਆ ਪੁੱਜ ਗਏ।ਸਿਡਨੀ ਏਅਰਪੋਟ ਪੁੱਜਣ ਤੇ ਅਚਾਰੀਆ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦਾ ਉੱਥੇ ਵਸਦੀਆਂ ਭੂਰੀਵਾਲੇ ਗੁਰਗੱਦੀ ਨਾਮਲੇਵਾ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰ ਸਵਾਗਤ ਕੀਤਾ ਗਿਆ। ਇਸ ਮੌਕੇ ਮਹਾਰਾਜ ਜੀ ਦੇ ਨਾਲ ਦੌਲਤ ਰਾਮ ਸੰਡਰੇਵਾਲ ਪ੍ਰਧਾਨ ਭੂਰੀਵਾਲੇ ਆਸ਼ਰਮ ਕੈਨੇਡਾ,ਮਦਨ ਲਾਲ ਜੋਸ਼ੀ ਵੀ ਮੌਜੂਦ ਸਨ ।ਆਸਟ੍ਰੇਲੀਆ ਦ ਧਾਰਮਿਕ ਯਾਤਰਾ ਤੇ ਗਏ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨਮਦ ਜੀ ਮਹਾਰਾਜਕ ਭੁਰੀਵਾਲਿਆਂ ਨੇ 'ਪੰਜਾਬੀ ਜਾਗਰਣ'ਦੇ ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਦੇਸ਼ ਯਾਤਰਾ ਤੇ ਆਉਣਦਾ ਇਕਲੋ ਇਕ ਮਕਸਦ ਹੈ ਕਿ ਰੁਜਗਾਰ ਦੀ ਭਾਲ ਵਿੱਚ ਆਏ ਬੱਚਿਆਂ ਨੂੰ ਆਪਣੀ ਭਾਰਤੀ ਸੰਸਕ੍ਰਿਤੀ ਨਾਲ ਜੌੜੀ ਰੱਖਣਾ ਅਤੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜਗਤਗੁਰੂ ਬਾਬਾ ਗਰੀਬਦਾਸ ਮਹਾਰਾਜ ਜੀ ਦੀ ਰਚਿਤ ਬਾਣੀ ਦਾ ਪ੍ਰਚਾਰ ਪਸਾਰ ਕਰਦੇ ਹੋਏ ਸ੍ਰੀ ਸਤਿਗੁਰੂ ਭੁਰੀਵਾਲੇ ਗੁਰਗੱਦੀ ਪ੍ਰੰਪਰਾ ਵਲੋਂ ਸਮਾਜ ਦੇ ਭਲੇ ਲਈ ਕੀਤੇ ਜਾ ਰਹੇ ਕਾਰਜਾਂ ਤੋਂ ਜਾਣੂ ਕਰਵਾÀੁਣਾ ਹੈ। ਇਸ ਮੌਕੇ ਮੱਖਣ ਭਵਾਨੀਪੁਰ ਤੇ ਚਰਨਪ੍ਰਤਾਪ ਸਿੰਘ ਟਿੰਕੂ ਨੇ ਸਾਂਝੇ ਤੌਰ ਤੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਹਾਰਾਜ ਜੀ ਆਪਣੀ ਸਿਡਨੀ ਯਾਤਰਾ ਦੌਰਾਨ ਸੰਗਤ ਤੇ ਸਤਿਸੰਗ ਕ੍ਰਿਪਾ ਕਰਨਗੇ । ਉਹਨਾਂ ਦੱਸਿਆ ਕਿ ਮਹਾਰਾਜ ਜੀ ਨੇ ਆਪਣੇ ਰੁਝੇਵਿਆਂ ਭਰੇ ਸਮੇਂ ਵਿੱਚੋ ਸਿਡਨੀ ਰਹਿ ਰਹੀ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਅਤੇ ਆਪਣੀ ਲਾਡਲੀ ਸੰਗਤ ਨੂੰ ਦਰਸ਼ਨ ਦੇਕੇ ਸਾਡੇ ਤੇ ਬਹੁਤ ਵੱਡੀ ਕ੍ਰਿਪਾ ਕੀਤੀ ਹੈ।ਉਹਨਾਂ ਦੱਸਿਆ ਕਿ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਮਹਾਰਾਜ ਜੀ ਦੀ ਸਿਡਨੀ ਯਾਤਰਾ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ । ਉਹਨਾਂ ਅੱਗੇ ਦੱਸਿਆ ਕਿ 9 ਦਸੰਬਰ ਦਿਨ ਐਤਵਾਰ ਨੂੰ ਸ਼੍ਰੀ ਮਹਾਰਾਜ ਜੀ 10 ਜੁਬਲੀ ਲੇਨ ਪੈਰਾਮਾਟਾ 2150 ਹਾਲ ਵਿੱਚ ਸਤਿਸੰਗ ਰਾਹੀਂ ਸੰਗਤ ਤੇ ਆਪਣੀ ਕਿਰਪਾ ਕਰਨਗੇ । ਉਹਨਾਂ ਕਿਹਾ ਕਿ ਮਹਾਰਾਜ ਜੀ ਦੀ ਸੰਗਤ ਹਰ ਸਾਲ ਬੜੇ ਹੀ ਚਾਅ ਨਾਲ ਮਹਾਰਾਜ ਜੀ ਦੀ ਸਿਡਨੀ ਯਾਤਰਾ ਦੀ ਉਡੀਕ ਕਰਦੀ ਹੈ ਜੋ ਕਿ ਮਹਾਰਾਜ ਜੀ ਦੇ ਅੱਜ ਸਿਡਨੀ ਪਹੁੰਚਣ ਤੇ ਖਤਮ ਹੋਈ । ਉਹਨਾਂ ਅੱਗੇ ਕਿਹਾ ਕਿ ਮਹਾਰਾਜ ਜੀ ਆਸਟ੍ਰੇਲੀਆ ਦੀ ਯਾਤਰਾ ਦੌਰਾਨ ਵੱਖ ਵੱਖ ਸ਼ਹਿਰਾਂ ਵਿੱਚ ਸੰਗਤਾਂ ਤੇ ਆਪਣੀ ਕਿਰਪਾ ਕਰਨਗੇ ਤੇ ਬਾਕੀ ਦੇ ਪ੍ਰੋਗਰਾਮਾਂ ਮਹਾਰਾਜ ਜੀ ਦੀ ਆਗਿਆ ਦੇ ਨਾਲ ਉਲੀਕੇ ਜਾਣਗੇ । ਇਸ ਮੌਕੇ ਮਹਾਰਾਜ ਜੀ ਦਾ ਸਵਾਗਤ ਕਰਨ ਲਈ ਏਅਰਪੋਰਟ ਤੇ ਸ. ਅਮਰਜੀਤ ਸਿੰਘ ਖੇਲਾ , ਬਲਜੀਤ ਸਿੰਘ ਖੇਲਾ , ਤਿਲਕ ਰਾਜ , ਚਰਨਪ੍ਰਤਾਪ ਸਿੰਘ ਟਿੰਕੂ,ਮੱਖਣ ਸਿੰਘ ਭਵਾਨੀਪੁਰ,ਗੁਰਦੇਵ ਸਿੰਘ ਕਾਲਾ, ਬਿੰਦਰ ਸਿੰਘ ਕਰੀਮਪੁਰ, ਹਰਪ੍ਰੀਤ ਸਿੰਘ,ਹਰਸਿਮਰਨਜੀਤ ਸਿੰਘ,ਪ੍ਰੀਤ ਕਰੀਮਪੁਰ,ਗੁਰਪ੍ਰੀਤ ਸਿੰਘ ਟਕਾਰਲਾ,ਸਾਹਿਲ ਭੂੰਬਲਾ, ਕਾਲਾ ਨਾਨੋਵਾਲ, ਕਮਲ, ਜਸਜੀਤ ਸਿੰਘ ਖੇਪੜ,ਅਰੁਨ ਬਾਂਠ,ਤਜਿੰਦਰ ਸਿੰਘ,ਮਿੰਦਰ ਸਿੰਘ ਚਾਂਦਪੁਰ ਰੁੜਕੀ,ਪਲਵਿੰਦਰ ਸਿੰਘ,ਗੋਰਵ,ਜਤਿੰਦਰ ਸਿੰਘ,ਸਿਕੰਦਰ ਸਿੰਘ, ਪ੍ਰਿੰਸ,ਸਾਗਰ ਰਾਜੂਮਾਜਰਾ,ਅਰਸ਼ਦੀਪ ਬ੍ਰਹਮਪੁਰੀ,ਗੌਰਵ ਬ੍ਰਹਮਪੁਰੀ,ਬਿਮਲਾ ਦੇਵੀ, ਮਮਤਾ ਰੇਨੂ ਚੌਧਰੀ,ਸੋਨੂੰ ਮਾਲੇਵਾਲ,ਹਰਗੁਨ ਕੌਰ,ਸਰਬਜੀਤ ਕੌਰ,ਬਲਵਿੰਦਰ ਕੌਰ ਸਮੇਤ ਹੋਰ ਵੀ ਸ਼ਰਧਾਲੂ ਹਾਜ਼ਰ ਸਨ।