ਤੇਲੰਗਨਾ, 6 ਦਸੰਬਰ 2018 - ਸਿਆਸੀ ਲੀਡਰਾਂ ਦੀ ਚੋਣਾਂ 'ਚ ਜਿੱਤ ਨੂੰ ਲੈ ਕੇ ਕਈ ਵਾਰ ਲੀਡਰ ਖੁਦ ਉੰਨਾ ਉਤਸ਼ਾਹਿਤ ਨਹੀਂ ਹੁੰਦੇ ਜਿੰਨਾ ਕਿ ਉਹਨਾਂ ਦੇ ਸਮਰਥਕ ਹੁੰਦੇ ਹਨ। ਇਸੇ ਤਰ੍ਹਾਂ ਦੀ ਇੱਕ ਘਟਨਾ ਸਾਹਮਣੇ ਆਈ ਹੈ ਆਂਧਰਾ ਪ੍ਰਦੇਸ਼ ਦੀ, ਜਿਥੇ ਇਕ ਲੀਡਰ ਦੇ ਸਮਰਥਕ ਨੇ ਆਪਣੇ ਲੀਡਰ ਦੀ ਚੋਣਾਂ 'ਚ ਜਿੱਤ ਨੂੰ ਲੈ ਕੇ ਅਜਿਹੀ ਕਰਾਮਾਤ ਕਰ ਦਿੱਤੀ ਕਿ ਸਭ ਆਪਣੇ ਦੰਦਾਂ ਥੱਲੇ ਜੀਭ ਦੇ ਬੈਠੇ।
ਜੀਭ ਵੱਢ ਕੇ ਇਸ ਗੋਲਕ 'ਚ ਪਾ ਗਿਆ ਸੀ ਆਦਮੀ
ਤੇਲੰਗਾਨਾ ਚੋਣਾਂ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲੇ 'ਚ ਇੱਕ ਆਦਮੀ ਨੇ ਰਾਜਨੀਤਿਕ ਨੇਤਾਵਾਂ ਦੀ ਜਿੱਤ ਯਕੀਨੀ ਬਣਾਉਣ ਲਈ ਆਪਣੀ ਜੀਭ ਕੱਟ ਕੇ ਮੰਦਰ ਚੜ੍ਹਾ ਆਇਆ। ਮਹੇਸ਼ ਨਾਮੀ ਇਸ ਵਿਅਕਤੀ ਨੇ ਬੁੱਧਵਾਰ ਨੂੰ ਹੈਦਰਾਬਾਦ ਦੇ ਸ੍ਰੀ ਨਗਰ ਕਲੋਨੀ ਵਿੱਚ ਆਪਣੀ ਜੀਭ ਦਾ ਇੱਕ ਟੁਕੜਾ ਮੰਦਰ ਦੀ ਗੋਲਕ ਵਿੱਚ ਚੜ੍ਹਾਵੇ ਵਜੋਂ ਚੜ੍ਹਾ ਦਿੱਤਾ।
ਪੁਲੀਸ ਅਨੁਸਾਰ, ਉਸਨੇ ਇਕ ਚਿੱਠੀ ਵੀ ਲਿਖੀ, ਜਿੱਥੇ ਉਸਨੇ ਕਿਹਾ ਕਿ ਉਹ ਕੁਝ ਸਿਆਸਤਦਾਨਾਂ ਨੂੰ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਤੌਰ 'ਤੇ ਦੇਖਣਾ ਚਾਹੁੰਦਾ ਹੈ। ਹਾਲਾਂਕਿ, ਇਹ ਸਪਸ਼ਟ ਨਹੀਂ ਹੈ ਕਿ ਆਉਣ ਵਾਲੀਆਂ ਚੋਣਾਂ 'ਚ ਉਨ੍ਹਾਂ ਨੇ ਕਿਸ ਪਾਰਟੀ ਦਾ ਸਮਰਥਨ ਕੀਤਾ।