ਲੁਧਿਆਣਾ, 19 ਜਨਵਰੀ 2019 - ਪੰਜਾਬ ਹਰਿਆਣਾ ਹਾਈਕੋਰਟ ਦੀ ਵਕੀਲ ਦਲਜੀਤ ਕੌਰ ਨੂੰ ਯੂ.ਕੇ. ਸੰਸਦ ਦੇ ਹਾਊਸ ਆਫ ਕਾਮਨਜ਼ ਵੱਲੋਂ ਕਾਨਫਲਐਸ ਐਕਸੀਲੈਸ ਪੁਰਸਕਾਰ ਨਾਲ ਸਨਮਾਨਿਤ ਕਰਨਾ ਸਮੁੱਚੇ ਭਾਰਤੀਆ ਖਾਸ ਕਰਕੇ ਪੰਜਾਬੀਆ ਦੇ ਲਈ ਵੱਡੇ ਮਾਣ ਵਾਲੀ ਗੱਲ ਹੈ । ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਸ. ਇੰਦਰਜੀਤ ਸਿੰਘ ਐਮ.ਡੀ. ਜੀ.ਆਰ.ਡੀ. ਐਕਡਮੀ ਲੁਧਿਆਣਾ ਨੇ ਐਡਵੋਕੇਟ ਦਲਜੀਤ ਕੌਰ ਅਤੇ ਸ. ਸੁਖਮਿੰਦਰ ਸਿੰਘ ਪ੍ਰਧਾਨ ਇੰਡੋ ਕੀਵੀ ਸਪੋਰਟਸ ਐਡ ਕਲਚਰਲ ਕਲੱਬ (ਆਕਲੈਡ) ਨਿਊਜੀਲੈਡ ਨੂੰ ਸਨਮਾਨਿਤ ਕਰਨ ਹਿੱਤ ਐਕਡਮੀ ਦੇ ਕੈਂਪਸ ਵਿਖੇ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਦੌਰਾਨ ਇਕੱਤਰ ਹੋਈਆ ਪ੍ਰਮੁੱਖ ਸ਼ਖਸੀਅਤਾਂ ਅਤੇ ਐਕਡਮੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ । ਉਨ•ਾਂ ਨੇ ਕਿਹਾ ਕਿ ਐਨ.ਆਰ.ਆਈ ਵਿਆਹਾਂ ਦੇ ਮੁੱਦੇ ਨੂੰ ਲੈ ਕੇ ਦੇਸ਼-ਵਿਦੇਸ਼ਾਂ 'ਚ ਜਾਗਰੂਕਤਾ ਫੈਲਾਉਣ ਅਤੇ ਪੀੜਤ ਲੜਕੀਆ ਦੇ ਹਿੱਤਾਂ ਲਈ ਕੰਮ ਕਰਨ ਵਾਲੀ ਐਡਵੋਕੇਟ ਦਲਜੀਤ ਕੌਰ ਦੇਸ਼ ਦੀ ਇੱਕੋ-ਇੱਕ ਸਿਰੜੀ ਇਸਤਰੀ ਵਕੀਲ ਹੈ, ਜਿਨ•ਾਂ ਨੇ ਹਮੇਸ਼ਾ ਇਸਤਰੀਆਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ । ਇਸ ਦੌਰਾਨ ਸ. ਇੰਦਰਜੀਤ ਸਿੰਘ ਉਬਰਾਏ ਨੇ ਨਿਊਜ਼ੀਲੈਂਡ ਦੀ ਪ੍ਰਮੁੱਖ ਸ਼ਖਸੀਅਤ ਸ. ਸੁਖਮਿੰਦਰ ਸਿੰਘ ਦਾ ਜ਼ਿਕਰ ਕਰਦਿਆ ਕਿਹਾ ਕਿ ਉਹਨਾਂ ਵੱਲੋਂ ਵਿਦੇਸ਼ ਵਿੱਚ ਵੱਸਦਿਆ ਹੋਇਆ ਵੀ ਪੰਜਾਬ ਦੇ ਅਮੀਰ ਸੱਭਿਆਚਾਰ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜੋ ਵਡਮੁੱਲੇ ਕਾਰਜ ਕੀਤੇ ਜਾ ਰਹੇ ਹਨ । ਉਹ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹਨ । ਸਨਮਾਨ ਸਮਾਗਮ ਦੌਰਾਨ ਐਕਡਮੀ ਦੀ ਡਾਇਰੈਕਟਰ/ਪ੍ਰਿੰ. ਸ੍ਰੀਮਤੀ ਨਵਨੀਤ ਕੌਰ ਨੇ ਸਨਮਾਨਿਤ ਹੋਣ ਵਾਲੀਆਂ ਦੋਹਾਂ ਸ਼ਖਸੀਅਤਾਂ ਐਡਵੋਕੇਟ ਦਲਜੀਤ ਕੌਰ ਤੇ ਸ. ਸੁਖਵਿੰਦਰ ਸਿੰਘ ਨਿਊਜੀਲੈਂਡ ਪ੍ਰਤੀ ਆਪਣੇ ਵਿਚਾਰਾਂ ਦੀ ਸਾਂਝ ਕਰਦਿਆ ਕਿਹਾ ਕਿ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਅਤੇ ਆਪਣੀ ਉਸਾਰੂ ਸੋਚ ਨੂੰ ਮਨੁੱਖਤਾ ਦੀ ਭਲਾਈ ਕਾਰਜਾਂ ਵਿੱਚ ਲਗਾਉਣ ਵਾਲੀਆ ਉਕਤ ਦੋਵੇਂ ਸ਼ਖਸੀਅਤਾਂ ਸਾਡੇ ਸਾਰਿਆ ਲਈ ਰੋਲ ਮਾਡਲ ਹਨ । ਜਿਨ•ਾਂ ਦੇ ਕਾਰਜਾਂ ਤੋਂ ਵਿਦਿਆਰਥੀ ਵਰਗ ਨੂੰ ਸੇਧ ਲੈਣ ਲਈ ਚਾਹੀਦੀ ਹੈ ਤਾਂ ਕਿ ਉਹ ਚੰਗੇ ਇਨਸਾਨ ਬਣਕੇ ਦੇਸ਼ ਤੇ ਕੌਮ ਨਾਮ ਰੋਸ਼ਨ ਕਰ ਸਕਣ । ਇਸ ਤੋਂ ਪਹਿਲਾ ਸਨਮਾਨ ਸਮਾਗਮ ਅੰਦਰ ਐਕਡਮੀ ਦੇ ਵਿਦਿਆਰਥੀਆਂ ਵੱਲੋਂ ਮਹਿਮਾਨ ਸ਼ਖਸੀਅਤਾਂ ਦੇ ਸਨਮੁੱਖ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ ਗਈ । ਸਮਾਗਮ ਦੀ ਸਮਾਪਤੀ ਉਪਰੰਤ ਸ. ਇੰਦਰਜੀਤ ਸਿੰਘ ਐਮ.ਡੀ. ਜੀ.ਆਰ.ਡੀ. ਐਕਡਮੀ ਤੇ ਪ੍ਰਿੰ: ਸ੍ਰੀਮਤੀ ਨਵਨੀਤ ਕੌਰ ਵੱਲੋਂ ਸਾਂਝੇ ਰੂਪ ਵਿੱਚ ਐਡਵੋਕੇਟ ਦਲਜੀਤ ਕੌਰ ਤੇ ਸ. ਸੁਖਵਿੰਦਰ ਸਿੰਘ ਨਿਊਜੀਲੈਂਡ ਨੂੰ ਸਨਮਾਨ ਚਿੰਨ ਤੇ ਦੁਸ਼ਾਲੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਸਮੇਂ ਉਹਨਾਂ ਦੇ ਨਾਲ ਸ. ਆਰ.ਐਸ. ਖਾਲਸਾ, ਮੈਡਮ ਅਰਚਨਾ ਮਲਹੋਤਰਾ, ਮੈਡਮ ਰਵਿੰਦਰ ਢਿੱਲੋ, ਮੈਡਮ ਰਵਿੰਦਰ ਕੌਰ, ਸਮੀਰ ਸ਼ਰਮਾ, ਕਪਿਲ ਜੀ, ਆਰਤੀ ਕੌਸ਼ਲ, ਮੈਡਮ ਪਰਮਿੰਦਰ, ਕਮਲਦੀਪ ਸਿੰਘ ਸਮੇਤ ਕਈ ਪ੍ਰਮੁੱਖ ਸ਼ਖਸੀਅਤਾ ਹਾਜ਼ਰ ਸਨ ।