ਜਗਦੀਸ਼ ਥਿੰਦ
ਜ਼ੀਰਾ / ਫਿਰੋਜ਼ਪੁਰ 19 ਜਨਵਰੀ 2019 - ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਖਿਲਾਫ਼ ਬੀਤੀ 16 ਜਨਵਰੀ ਨੂੰ ਪਾਰਟੀ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਹਲਕੇ ਦੇ ਲੋਕ ਖੁੱਲ੍ਹ ਕੇ ਬੋਲਣ ਲੱਗੇ ਸਨ। ਕਾਂਗਰਸ ਪਾਰਟੀ ਵਿੱਚੋਂ ਖਾਰਜ ਕਰਨ ਦੇ ਫੈਸਲੇ ਤੋਂ ਬਾਅਦ ਹਲਕੇ ਦੇ ਕਈ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਸੀ ਤੇ ਜਿਸਦਾ ਇੱਕ ਵੀਡੀੳ ਸਾਹਮਣੇ ਆਇਆ ਹੈ। ਜਿਸ 'ਚ ਜ਼ੀਰਾ ਖਿਲਾਫ ਲਏ ਗਏ ਫ਼ੈਸਲੇ ਸਬੰਧੀ ਕੁਝ ਲੋਕ ਸੋਸ਼ਲ ਮੀਡੀਆ ਰਾਹੀਂ ਖੁਸ਼ੀ ਵਿੱਚ ਲੱਡੂ ਵੰਡ ਰਹੇ ਸਨ ।
ਕੁਸੂ ਵਾਲਾ ਮੋੜ ਤੇ ਲੱਡੂ ਵੰਡਣ ਦੌਰਾਨ ਬੋਲਦਿਆਂ ਇੱਕ ਵਿਅਕਤੀ ਨੇ ਕਿਹਾ ਕਿ ਇਸ ਨੇ ਖੁਦ ਗੈਂਗਸਟਰ ਰੱਖੇ ਹੋਏ ਹਨ । ਜ਼ਮੀਨਾਂ ਉੱਤੇ ਕਬਜ਼ੇ ਕੀਤੇ ਜਾ ਰਹੇ ਹਨ । ਕੱਚਰ ਭੰਨ ਕਾਂਡ , ਜ਼ੀਰਾ ਥਾਣੇ ਮੂਹਰੇ ਲਾਸ਼ ਰੱਖ ਕੇ ਕੀਤੇ ਜਾ ਰਹੇ ਮੁਜ਼ਾਹਰੇ ਦੌਰਾਨ ਮੁਜ਼ਾਹਰਾਕਾਰੀਆਂ ਦੀਆਂ ਗੱਡੀਆਂ ਭੰਨਣ ਦੇ ਮਾਮਲਿਆਂ ਦੀ ਕਾਰਵਾਈ ਤੋਂ ਬਚਣ ਲਈ ਇਸ ਨੇ ਆਈ ਜੀ ਵਿਰੁੱਧ ਦੋਸ਼ ਲਗਾਏ ਹਨ । ਇਸ ਨੇ ਕਈ ਪੀ ਏ ਰੱਖੇ ਹੋਏ ਹਨ । ਜੋ ਗਲਤ ਧੰਦੇ ਕਰ ਕੇ ਇਸ ਦੇ ਅਤੇ ਇਸ ਦੇ ਬਾਪ ਇੰਦਰਜੀਤ ਜ਼ੀਰਾ ਦੇ ਕਮਾਊ ਪੁੱਤ ਬਣੇ ਹੋਏ ਹਨ ।
ਇਸ ਮੌਕੇ ਕਿਹਾ ਗਿਆ ਕਿ ਪੰਚਾਇਤ ਸੰਮਤੀਆਂ ਅਤੇ ਪੰਚਾਇਤਾਂ ਜੋ ਕਿ ਲੋਕਤੰਤਰ ਦਾ ਥੰਮ੍ਹ ਹੁੰਦੀਆਂ ਹਨ ਨੂੰ ਧੱਕੇ ਨਾਲ ਬਣਾ ਦਿੱਤਾ ਗਿਆ ਹੈ , ਜਿਸ ਦਾ ਖ਼ਮਿਆਜ਼ਾ ਪਿੰਡ ਵਾਸੀ ਕਈ ਸਾਲਾਂ ਤੱਕ ਭੁਗਤਣਗੇ ਕਿਉਂਕਿ ਪਿੰਡਾਂ ਵਿੱਚ ਪਾਰਟੀਬਾਜ਼ੀ ਬਣ ਗਈ ਹੈ । ਕਿਹਾ ਗਿਆ ਕਿ ਜੇਕਰ ਪਾਰਟੀ ਵੱਲੋਂ ਇਹ ਕਾਰਵਾਈ ਇੱਕ ਮੈਨੂੰ ਪਹਿਲਾਂ ਹੁੰਦੀ ਤਾਂ ਪਿੰਡਾਂ ਵਿੱਚ ਪੰਚ ਸਰਪੰਚ ਵੋਟਾਂ ਰਾਹੀਂ ਚੁਣੇ ਜਾਣੇ ਸੀ ਅਤੇ ਆਪਸੀ ਪ੍ਰੇਮ ਪਿਆਰ ਵਿੱਚ ਤਰੇੜਾਂ ਵੀ ਨਹੀਂ ਸਨ ਪੈਣੀਆਂ । ਇਸ ਮੌਕੇ ਕਿਹਾ ਗਿਆ ਕਿ ਉਹ ਪੁਲਸ ਦੇ ਨਾਲ ਹਨ ਅਤੇ ਪੁਲਿਸ ਨੂੰ ਖੁੱਲ੍ਹ ਕੇ ਆਪਣੀ ਕਾਰਵਾਈ ਕਰਨੀ ਚਾਹੀਦੀ ਹੈ ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/BabushahiDotCom/videos/1959830230990223/