ਜਗਦੀਸ਼ ਥਿੰਦ
ਫਾਜ਼ਿਲਕਾ 19 ਜਨਵਰੀ
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਦੇ ਦਿਸ਼ਾ-ਨਿਰਦੇਸ਼ਾ ਤਹਿਤ ਲੀਡ ਬੈਂਕ ਮੈਨੇਜਰ ਸ੍ਰੀ ਪਰਮਜੀਤ ਕੋਚਰ ਦੀ ਅਗਵਾਈ ਹੇਠ ਸੰਤ ਕਬੀਰ ਟੈਕਨੀਕਲ ਕਾਲਜ ਵਿਖੇ ਵਿੱਤੀ ਸਾਖਰਤਾ ਕੈਂਪ ਆਯੋਜਿਤ ਕੀਤਾ ਗਿਆ। ਘਰ ਘਰ ਰੋਜ਼ਗਾਰ ਯੋਜਨਾ ਤਹਿਤ ਇਸ ਕੈਂਪ ਵਿੱਚ ਉਨ੍ਹਾਂ ਨੇ ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਭਲਾਈ ਲਈ ਬੈਂਕਾਂ ਵੱਲੋਂ ਬਹੁਤ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਸਕੀਮਾਂ ਦਾ ਵੇਰਵਾ ਦਿੰਦੇ ਹੋਏ ਪੀ.ਐਮ.ਈ.ਜੀ.ਪੀ ਮੁਦਰਾ ਅਤੇ ਸਟੈਂਡ ਅਪ ਇੰਡਿਆ ਦੇ ਬਾਰੇ ਵੀ ਵਿਸਥਾਰਪੂਰਵਕ ਵੀ ਦੱਸਿਆ।
ਕੈਂਪ ਦੌਰਾਨ ਪੀ.ਸੀ.ਆਰ.ਏ ਚੰਡੀਗੜ੍ਹ ਦੇ ਨੁਮਾਇੰਦੇ ਸ੍ਰੀ ਸੰਜੀਵ ਵਰਮਾ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਸਕੀਮਾਂ ਤੋ ਇਲਾਵਾ ਪੰਟਰੋਲੀਅਮ ਪਦਾਰਥ, ਪਾਣੀ, ਬਿਜਲੀ ਅਤੇ ਗੈਂਸ ਨੂੰ ਸਹੀ ਇਸਤੇਮਾਲ ਕਰਕੇ ਇਨ੍ਹਾਂ ਪਦਾਰਥਾਂ ਦੀ ਬਚਤ ਕਰਨ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਵਿੱਤੀ ਸਾਖਰਤਾ ਸਲਾਹਾਕਾਰ ਸ. ਜਸਪਾਲ ਸਿੰਘ ਨੇ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਪ੍ਰਧਾਨ ਮੰਤਰੀ ਜਯੋਤੀ ਬੀਮਾ ਯੋਜਨਾਂ ਅਤੇ ਅਟਲ ਪੈਨਸ਼ਨ ਯੋਜਨਾਂ ਨਾਲ ਜੁੜਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਸਾਨੂੰ ਡਿਜੀਟਲ ਇੰਡਿਆ ਨਾਲ ਜੁੜ ਕੇ ਵੱਧ ਤੋ ਵੱਧ ਕੈਸ਼ਲੈਸ ਭੁਗਤਾਨ ਕਰਨਾਂ ਚਾਹੀਦਾ ਹੈ।
ਇਸ ਮੌਕੇ ਆਈ.ਸੀ.ਈ.ਡੀ ਤੋਂ ਮੈਡਮ ਵੀਨਾ ਸੇਠੀ ਅਤੇ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਰਜਨੀਸ਼ ਕੁਮਾਰ ਤੋਂ ਇਲਾਵਾਂ ਕਾਲਜ ਦੇ ਵਿਦਿਆਰਥੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।