ਮੀਟਿੰਗ ਦੌਰਾਨ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂ ਸਰਕਾਰ ਵਿਰੋਧ ਨਾਰੇਬਾਜ਼ੀ ਕਰਦੇ ਹੋਏ।
ਖੰਨਾ 19 ਜਨਵਰੀ 2019: ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਬਲਾਕ ਖੰਨਾ-1, ਖੰਨਾ - 2 ਦੀ ਅਹਿਮ ਮੀਟਿੰਗ ਪ੍ਰੇਮ ਭੰਡਾਰੀ ਪਾਰਕ ਖੰਨਾ ਵਿਖੇ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਪਿਛਲੇ 2 ਸਾਲਾਂ ਤੋਂ ਅਧਿਆਪਕ ਵਰਗ ਦੀਆਂ ਜਥੇਬੰਦੀਆਂ ਸਰਕਾਰ ਦੇ ਜਬਰ,ਜੁਲਮ ਤੇ ਅਧਿਆਪਕ ਅਤੇ ਸਿੱਖਿਆ ਮਾਰੂ ਦੇ ਨੀਤੀਆਂ ਖਿਲਾਫ ਲਗਾਤਾਰ ਸੜਕਾਂ ਦੇ ਸੰਘਰਸ਼ ਕਰਦੀਆਂ ਆ ਰਹੀਆਂ ਹਨ।ਅੱਜ ਮੀਟਿੰਗ ਵਿੱਚ 22 ਜਨਵਰੀ ਨੂੰ ਜ਼ਿਲ੍ਹਾ ਪੱਧਰ ਤੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰੇ ਅਤੇ 27 ਜਨਵਰੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖਿਆ ਮੰਤਰੀ ਦੇ ਘਰ ਦੇ ਘਿਰਾਓ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਪੱਧਰ ਦੇ ਐਕਸ਼ਨ ਨੂੰ ਸਫ਼ਲ ਕਰਨ ਲਈ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਧਿਆਪਕਾਂ ਵੱਲੋਂ ਕੀਤੇ ਜਾਣ ਵਾਲੇ ਵੱਡੇ ਧਰਨਿਆਂ ਸਬੰਧੀ ਅਧਿਆਪਕ ਆਗੂਆਂ ਨੇ ਵਿਚਾਰ ਵਟਾਂਦਰਾਂ ਕੀਤਾ, ਸੂਬਾ ਪੱਧਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਐਕਸ਼ਨ ਅਤੇ ਜਿਲ੍ਹਾ ਪੱਧਰੀ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਬਲਾਕ ਮੀਟਿੰਗ ਕਰਕੇ ਲਾਮਬੰਦੀ ਕਰਨ ਲਈ ਆਗੂਆਂ ਡਿਊਟੀਆਂ ਲਗਾਈਆਂ।ਅਧਿਆਪਕ ਆਗੂਆਂ ਨੇ ਕਿਹਾ ਕਿ ਤਾਨਾਸ਼ਾਹ ਤੇ ਸਿੱਖਿਆ ਵਿਰੋਧੀ ਸਿੱਖਿਆ ਸਕੱਤਰ ਨੂੰ ਚੱਲਦਾ ਕੀਤਾ ਜਾਵੇ, ਸਾਰੇ ਕੱਚੇ ਅਧਿਆਪਕਾਂ ਨੂੰ ਤੁਰੰਤ ਪੱਕਾ ਕੀਤਾ ਕਰਨ, ਐਸ.ਐਸ.ਏ, ਰਮਸਾ ਅਧਿਆਪਕਾਂ ਦੀ ਤਨਖਾਹ ਕਟੌਤੀ ਖਤਮ ਕਰਕੇ ਪੂਰੀ ਤਨਖਾਹ, ਸੰਘਰਸ਼ ਦੌਰਾਨ ਟਰਮੀਨੇਟ ਕੀਤੇ ਅਧਿਆਪਕ ਆਗੂਆਂ ਨੂੰ ਬਹਾਲ ਕਰਨ, ਵਿਕਟੇਮਾਈਜੇਸ਼ਨ ਤੇ ਮੁਅੱਤਲੀਆਂ ਰੱਦ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਪੇ ਕਮਿਸ਼ਨ ਲਾਗੂ ਕਰਵਾਉਣ, ਹਰ ਤਰ੍ਹਾਂ ਦੀਆਂ ਪ੍ਰਮੋਸ਼ਨਾਂ,ਡੀ.ਏ ਦੀਆਂ ਕਿਸ਼ਤਾਂ ਜਾਰੀ ਕਰਵਾਉਣ, ਪੋਸਟਾਂ ਨੂੰ ਖਤਮ ਕਰਨ ਦੀ ਪੋਲਸੀ ਰੱਦ ਕਰਵਾਉਣ,ਪੜ੍ਹੋ ਪੰਜਾਬ ਤੇ ਹੋਰ ਗੈਰ ਵਿੱਦਿਅਕ ਕੰਮਾਂ ਨੂੰ ਬੰਦ ਕਰਨ ਆਦਿ ਮੰਗਾਂ ਮਨਵਾਉਣ ਲਈ ਸਰਕਾਰ ਖਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ।ਅੱਜ ਦੀ ਮੀਟਿੰਗ ਵਿੱਚ ਆਦਿ ਅਧਿਆਪਕ ਆਗੂ ਹਾਜ਼ਰ ਸਨ ।