ਚੰਡੀਗੜ੍ਹ, 20 ਜਨਵਰੀ 2019 - ਐਸ.ਡੀ.ਐਮ. ਸਵਰਣਜੀਤ ਕੋਰ, ਬਾਘਾਪੁਰਾਣਾ ਵਲੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਅਦਾਰੇ ਪੰਜਾਬ ਇੰਸਟੀਚਿਉਟ ਆਫ ਟੈਕਨਾਲੋਜੀ ਜੀ.ਟੀ.ਬੀ. ਗੜ,ਦਾ ਸਾਲ 2019 ਦਾ ਕੈਲੰਡਰ ਜਾਰੀ ਕੀਤਾ ਗਿਆ। ਇਸ ਮੋਕੇ ਤੇ ਡਾ. ਅਮਿਤ ਕੁਮਾਰ ਮਨੋਚਾ ਵਲੋਂ ਐਸ.ਡੀ.ਐਮ ਬਾਘਾਪੁਰਾਣਾ ਨੂੰ ਕਾਲਜ ਵਿੱਚ ਚੱਲ ਰਹੇ ਕੋਰਸ ਬੀ.ਸੀ.ਏ, ਬੀ.ਬੀ.ਏ, ਬੀ.ਕਾਮ (ਆਨਰਸ), ਬੀ.ਟੈਕ (ਇਲੈਕਟ੍ਰੀਕਲ), ਬੀ.ਟੈਕ (ਸਿਵਲ), ਬੀ.ਟੈਕ (ਮਕੈਨੀਕਲ), ਬੀ.ਟੈਕ. (ਕੰਪਿਉਟਰ ਸਾਇੰਸ), 1 ਸਾਲਾ ਸਕਿਲ ਕੋਰਸ (ਇਲੈਟਰੀਸ਼ਨ)ਅਤੇ (ਕੰਪਿਉਟਰ ਮੇਨਟੇਨੈਂਸ ਅਤੇ ਪ੍ਰੋਗਰਾਮਿੰਗ ਅਸਿਸਟੈਂਟ) ਅਤੇ ਸੈਸ਼ਨ 2019-20 ਵਿੱਚ ਨਵੇਂ ਸ਼ੁਰੂ ਕੀਤੇ ਗਏ ਕੋਰਸ ਜਿਵੇ ਕਿ ਐਮ.ਟੈਕ (ਇਲੇਕਟਰੀਕਲ), ਐਮ.ਸੀ.ਏ ਅਤੇ 1 ਸਾਲਾ ਸਕਿਲ ਕੋਰਸ ਜਿਵੇ ਕਿ ਕੰਪਿਉਟਰ ਹਾਰਡਵੇਅਰ ਅਤੇ ਨੈਟਵਰਕਿੰਗ, ਰੈਫਰੀਜਰੇਸ਼ਨ ਅਤੇ ਏਅਰ ਕੰਡਿਸ਼ਨਿੰਗ ਵਾ ਪਲਬਿਰੰਗ ਕੋਰਸਾਂ ਬਾਰੇ ਜਾਣੂ ਕਰਵਾਇਆ ਅਤੇ ਕਾਲਜ ਵਿੱਚ ਚਲ ਰਹੀਆਂ ਸਪੋਰਟਸ ਐਕਟੀਵਿਟੀ, ਟੂਰ ਆਦਿ ਬਾਰੇ ਵੀ ਡਾ.ਅਮਿਤ ਕੁਮਾਰ ਮਨੋਚਾ ਨੇ ਦੱਸਿਆ ਕਿ ਕਾਲਜ ਵਿੱਚ ਪੋਸਟ ਮੈਟ੍ਰੀਕ ਸਕਾਲਰਸ਼ਿਪ ਸਕੀਮ ਅਧੀਨ ਪੜਨ ਵਾਲੇ ਵਿਦਿਆਰਥੀਆਂ ਦੀ ਫੀਸ ਬਿਲਕੁਲ ਮੁਆਫ ਹੈ ਅਤੇ ਪੜਾਈ ਵਿੱਚ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਰੀਟੋਰੀਅਸ ਸਕੀਮ ਅਧੀਨ ਅਤੇ ਆਰਥਿਕ ਪੱਖੋਂ ਕਮਜੋਰ ਵਿਦਿਆਰਥੀਆਂ ਨੂੰ ਫੀਸ ਵਿੱਚ ਰਿਆਇਤ ਦਿੱਤੀ ਜਾਂਦੀ ਹੈ ਅਤੇ ਕਿਹਾ ਕਿ ਪੀ.ਆਈ.ਟੀ.ਜੀ.ਟੀ.ਬੀ ਗੜ ਕਾਲਜ ਪੰਜਾਬ ਸਰਕਾਰ ਦਾ ਅਦਾਰਾ ਹੈ ਅਤੇ ਦੱਸਿਆ ਕਿ ਕਾਲਜ ਵਿੱਚ ਆਧੁਨਿਕ ਲੈਬੋਰਟਰੀ, ਲਾਈਬਰੇਰੀ, ਵਰਕਸ਼ਾਪ ਦੇ ਨਾਲ ਨਾਲ ਹਰਾ ਭਰਾ ਕੈਂਪਸ, ਖੇਡ ਦਾ ਮੈਦਾਨ, ਏ.ਸੀ. ਕੰਪਿਉਟਰ ਸੈਂਟਰ ਆਦਿ ਦੀ ਸੁਵਿਧਾ ਹੈ।ਦੱਸਿਆ। ਇਸ ਮੋਕੇ ਤੇ ਐਸ.ਡੀ.ਐਮ ਬਾਘਾਪੁਰਾਣਾ ਵਲੋਂ ਇਸ ਦੀ ਬਹੁਤ ਸ਼ਲਾਂਘਾ ਕੀਤੀ ਅਤੇ ਕਾਲਜ ਦੇ ਵਿਕਾਸ ਲਈ ਪ੍ਰਸ਼ਾਸਨਿਕ ਮਦਦ ਦੇਣ ਦਾ ਵੀ ਵਿਸ਼ਵਾਸ ਦਵਾਇਆ। ਇਸ ਮੋਕੇ ਤੇ ਇੰਜ: ਸੁਰੇਸ਼ਕੁਮਾਰ, ਪ੍ਰਿੰਸੀਪਲ ਜੀ.ਪੀ.ਸੀ, ਜੀ.ਟੀ.ਬੀ. ਗੜ, ਜਗਰੂਪ ਸਿੰਘ ਪ੍ਰਿੰਸੀਪਲ ਸਰਕਾਰੀ ਸੀ.ਸੈ. ਸਕੁਲ ਬਾਘਾਪੁਰਾਣਾ ਅਤੇ ਕਾਰਜਕਾਰੀ ਅਫਸਰ ਮੁਨੀਸਪਲ ਕਮੇਟੀ, ਬਾਘਾਪੁਰਾਣਾ ਵੀ ਮੋਜੂਦ ਸਨ।