ਪਟਿਆਲਾ 20 ਜਨਵਰੀ 2019 (ਜੀ ਐੱਸ ਪੰਨੂ ): ਪੰਜਾਬ ਭਰ ਦੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਸਿਹਤ ਵਿਭਾਗ ਵਿੱਚ ਕੰਮ ਕਰਦੇ ਠੇਕਾ ਆਧਾਰਤ ਮੁਲਾਜਮਾ ਸ਼ਾਹੀ ਸ਼ਹਿਰ ਪਟਿਆਲੇ ਵਿਖੇ ਬੱਸ ਸਟੈਡ ਚੌਕ ਤੱਕ ਮਾਰਚ ਕਰਦਿਆਂ ਚੋਕ ਵਿਖੇ ਚੱਕਾ ਜਾਮ ਕੀਤਾ ਅਤੇ ਸੂਬਾ ਸਰਕਾਰ ਦਾ ਪੁਤਲਾ ਫੂਕਿਆਂ। ਐਨ.ਐਚ.ਐਮ ਇੰਪਲਾਇਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਕਾਈ ਸਾਲਾਂ ਤੋਂ ਉਹ ਸਿਹਤ ਵਿਭਾਗ ਵਿੱਚ ਨੌਕਰੀ ਕਰਦੇ ਆ ਰਹੇ ਹਨ ਜਿਸ ਦੇ ਇਵਜ ਵੱਜੋਂ ਬਹੁਤ ਹੀ ਨਿਗੁਣੀਆਂ ਤਨਖਾਹਾਂ ਦੇ ਕੇ ਪੰਜਾਬ ਸਰਕਾਰ ਉਨ੍ਹਾਂ ਦਾ ਲਗਤਾਰ ਸ਼ੋਸ਼ਣ ਕਰਦੀ ਆ ਰਹੀ ਹੈ। ਉਨ੍ਹਾ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਵੀ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪਰ ਸੂਬਾ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਵੀ ਟਿਚ ਜਾਣਦਿਆਂ ਐਨ.ਐਚ.ਐਮ. ਕਾਮਿਆਂ ਦਾ ਆਰਥਿਕ ਸੋਸ਼ਣ ਕਰਦੀ ਆ ਰਹੀ ਹੈ। ਯੂਨੀਅਨ ਦੇ ਚੀਫ ਆਰਗੇਨਾਈਜਰ ਅਵਤਾਰ ਸਿੰਘ ਮਾਨਸਾ ਨੇ ਕਿਹਾ ਕਿ ਠੇਕਾ ਆਧਾਰਿਤ ਕਰਮਚਾਰੀਆਂ ਲਈ ਹਰਿਆਣਾ ਸਰਕਾਰ ਨੇ ਇਕ ਸਰਵਿਸ ਬਾਈ ਲਾਜ਼ ਬਣਾ ਕੇ ਐਨ.ਐਚ.ਐਮ ਕਾਮਿਆ ਨੂੰ ਰੈਗੂਲਰ ਮੁਲਾਜਮਾ ਦੇ ਬਰਾਬਰ ਤਨਖਾਹ ਅਤੇ ਹੋਰ ਭੱਤੇ ਦੇਣੇ ਸੁਰੂ ਕਰ ਦਿੱਤੇ ਹਨ। ਪੰਜਾਬ ਵਿਚ ਹਰਿਆਣਾ ਦੀ ਤਰਜ ਤੇ ਬਰਾਬਰ ਤਨਖਾਹ ਲਾਗੂ ਕਰਵਾਉਣ ਲਈ ਉਹ ਅਨੇਕਾਂ ਵਾਰ ਸਬੰਧਤ ਅਧਿਕਾਰੀਆਂ ਮੰਤਰੀਆਂ , ਮੁੱਖ ਮੰਤਰੀ ਦਫਤਰ ਇੱਥੋਂ ਤੱਕ ਕਿ ਸੂਬੇ ਦੇ ਰਾਜਪਾਲ ਕੋਲ ਜਾ ਕੇ ਆਪਣਾ ਦੁੱਖ ਰੋ ਚੁੱਕੇ ਹਨ ਅਤੇ ਇਸ ਸਬੰਧੀ ਮੰਗ ਪੱਤਰ ਵੀ ਦੇ ਚੁੱਕੇ ਹਨ। ਪਰ ਦੁੱਖ ਦੀ ਗੱਲ ਇਹ ਕਿ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਡਾ. ਵਿਸ਼ਵਜੀਤ ਸਿੰਘ ਖੰਡਾ ਨੇ ਕਿਹਾ ਕਿ ਸਾਰੇ ਨੈਸ਼ਨਲ ਪ੍ਰੋਗਰਾਮ ਜਿਵੇਂ ਕਿ ਪਲਸ ਪੋਲਿਓ, ਜਨਨੀ ਸੁਰੱਖਿਆ ਯੋਜਨਾ, ਰਾਸਟਰੀ ਬਾਲ ਸੁਰੱਖਿਆਂ ਪ੍ਰੋਗਰਾਮ, ਮੀਜਲ ਰੂਬੇਲਾ ਆਦਿ ਹਰ ਪ੍ਰਕਾਰ ਦਾ ਟੀਕਾਕਰਨ, ਕੈਂਸਰ ਅਤੇ ਟੀ.ਬੀ ਦੇ ਸਾਰੇ ਯੂਨਿਟਾ ਵਿੱਚੋਂ ਜਿਨੇ ਵੀ ਵਿਭਾਗ ਨੇ ਐਵਾਰਡ ਹਾਸਲ ਹਨ ਉਹ ਸਾਰੇ ਐਨ.ਐਚ.ਐਮ ਕਰਮਚਾਰੀਆਂ ਦੀ ਦਿਨ ਰਾਤ ਕੀਤੀ ਹੋਈ ਹੱਡ ਤੋੜਮੀਂ ਮਿਹਨਤ ਸਦਕਾ ਹੀ ਸੰਭਵ ਹੋਏ ਹਨ । ਪਰ ਦੁੱਖ ਦੀ ਗੱਲ ਇਹ ਹੈ ਕਿ ਇਹ ਸਿਹਤ ਵਿਭਾਗ ਦੇ ਕਰਮਚਾਰੀ ਬੇਹੱਦ ਘੱਟ ਤਨਖਾਹਾਂ ਨਾਲ ਆਪਣਾ ਚੁੱਲਾ ਤੱਕ ਬਾਲਣ ਤੋਂ ਅਮਰਥ ਹਨ। ਉਨ੍ਹਾਂ ਕਿਹਾ ਕਿ ਆਪਣੀਆਂ ਹੱਕੀ ਅਤੇ ਜਾਇਜ਼ ਮੰਗ ਮੰਗਵਾਉਣ ਲਈ ਅੱਜ ਸੂਬੇ ਭਰ ਦੇ ਐਨ.ਐਚ.ਐਮ ਕਾਮੇ ਯੂਨੀਅਨ ਦੇ ਸੱਦੇ ਤੇ ਵੀਰ ਹਕੀਕਤ ਰਾਏ ਪਾਰਕ ਪਟਿਆਲਾ ਵਿਖੇ ਇਕ ਵਿਸ਼ਾਲ ਰੋਸ ਰੈਲੀ ਕਰਨ ਲਈ ਇਕੱਤਰ ਹੋਏ। ਇਸ ਮੌਕੇ ਤੇ ਸੂਬਾਈ ਆਗੂ ਡਾ. ਵਾਹਿਦ ਸੰਗਰੂਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲੋ ਫੋਰੀ ਧਿਆਨ ਨਾ ਦਿੱਤਾ ਤਾਂ ਸੂਬੇ ਭਰ ਵਿੱਚ ਇਸ ਤਰ੍ਹਾਂ ਦੇ ਪਰਦਰਸ਼ਨ ਕਰਨ ਗ ਅਤੇ ਆਮ ਭਰਾਤਰੀ ਜੱਥੇਬੰਦੀਆਂ ਨੂੰ ਆਪਣੇ ਨਾਲ ਜੋੜ ਕੇ ਸਰਕਾਰ ਨੂੰ ਹਰ ਫਰੰਟ ਤੇ ਘੇਰਨ ਲਈ ਹਰਬਾ ਵਰਤਣ ਗਏ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾਂ ਕਿਰਨਜੀਤ ਕੌਰ ਮੋਹਾਲੀ, ਕਰਮਲਜੀਤ ਕੌਰ ਬਰਨਾਲ, ਗੁਰਪ੍ਰੀਤ ਸਿੰਘ ਭੁੱਲਰ, ਹਰਪਾਲ ਸੋਢੀ, ਜਗਦੇਵ ਸਿੰਘ ਮਾਨ, ਰਵਿੰਦਰ ਕੁਮਾਰ ਫਫੜੇ, ਨਾਥੂ ਰਾਮ ਸਰਦੂਲਗੜ੍ਹ, ਰਪਿੰਦਰ ਕੌਰ ਰਿੰਪੀ, ਕੇਵਲ ਸਿੰਘ ਮਲਟੀਪ੍ਰਪਜ ਹੈਲਥ ਵਰਕਰ ਯੂਨੀਅਨ, ਰਘਵੀਰ ਸਿੰਘ, ਕੁਲਦੀਪ ਕੌਰ, ਜਗਜੀਤ ਸਿੰਘ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੀ।