← ਪਿਛੇ ਪਰਤੋ
ਦੇਵਾ ਨੰਦ ਸ਼ਰਮਾ ਫ਼ਰੀਦਕੋਟ, 22 ਜਨਵਰੀ -ਦਾਜ ਮਾਮਲੇ ਵਿੱਚ ਵਿਆਹੁਤਾ ਪਰਵਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਪਿੰਡ ਝੋਰੜ ਦੀ ਸ਼ਿਕਾਇਤ 'ਤੇ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਪੀੜਤ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਸ਼ਿਕਾਇਤ ਕਰਕੇ ਦੱਸਿਆ ਸੀ ਕਿ ਉਸਦੀ ਸ਼ਾਦੀ ਸਮੇਂ ਉਸਦੇ ਪਿਤਾ ਵੱਲੋ ਹੈਸੀਅਤ ਮੁਤਾਬਕ ਦਾਜ ਦਿੱਤਾ ਗਿਆ ਸੀ ਪ੍ਰੰਤੂ ਵਿਆਹ ਤੋਂ ਬਾਅਦ ਉਸਦੇ ਪਤੀ ਨੇ ਦਾਜ ਵਜੋਂ ਨਵੀਂ ਕਾਰ ਅਤੇ ਏ.ਸੀ ਲਿਆਉਣ ਲਈ ਉਸਨੂੰ ਤੰਗ ਅਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਦੱਸਣਯੋਗ ਹੈ ਕਿ ਇਸ ਸ਼ਿਕਾਇਤ ਦੀ ਪੜਤਾਲ ਪੁਲਸ ਮੁਖੀ ਵੱਲੋਂ ਡੀ.ਐਸ.ਪੀ ਫ਼ਰੀਦਕੋਟ ਪਾਸੋਂ ਕਰਵਾਉਣ ਉਪ੍ਰੰਤ ਵਿਆਹੁਤਾ ਦੇ ਪਤੀ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਹੈ।
Total Responses : 260