ਯਾਦਵਿੰਦਰ ਸਿੰਘ ਤੂਰ
ਲਾਹੌਰ, 23 ਜਨਵਰੀ 2019 - ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਜਨਮ ਸਥਾਨ ਵਿਖੇ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਲਈ ਪਾਕਿਸਤਾਨ ਸੌਗਾਤ ਲੈ ਕੇ ਆ ਰਿਹੈ। ਹੁਣ ਬਾਬੇ ਨਾਨਕ ਦੇ ਜਨਮ ਸਥਾਨ ਦੀ ਧਰਤੀ ਦੇ ਦਰਸ਼ਨਾਂ ਲਈ ਰੇਲ ਗੱਡੀ ਰਾਹੀਂ ਜਾਣ ਵਾਲੇ ਸ਼ਰਧਾਂਲੂਆਂ ਵਾਸਤੇ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਸਾਹਿਬ ਤੱਕ ਇੱਕ ਅੰਡਰਪਾਸ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਜਿਸਦੀ ਲੰਬਾਈ ਤਕਰੀਬਨ 205 ਮੀਟਰ ਤੱਕ ਹੋਵੇਗੀ।
ਇਸ ਬਾਰੇ ਲਾਹੌਰ 'ਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ 'ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਗਤ, ਇਵੈਕਿਊ ਟਰਸਟ ਪ੍ਰਾਪਰਟੀ ਬੋਰਡ, ਕਮਿਸ਼ਨਰ ਲਾਹੌਰ, ਡੀਸੀ ਨਨਕਾਣਾ, ਡੀਪੀੳ ਨਨਕਾਣਾ, ਮਹਿਮਾ ਰੇਲਵੇ, ਮਹਿਕਮਾ ਐਜੂਕੇਸ਼ਨ ਆਦਿ ਹੋਰ ਮਹਿਕਮਿਆਂ ਦੇ ਨੁਮਾਇੰਦੇ ਮੀਟਿੰਗ ਵਿਚ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਜਨਮ ਸਥਾਨ ਤੱਕ ਅੰਡਰਵੇਅ ਦੇ ਪ੍ਰਪੋਜ਼ਲ ਨੂੰ ਸਹਿਮਤੀ ਦਿੱਤੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਅਗਲੇ ਹਫਤੇ ਤੋਂ ਇਸ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਰਸਤਾ ਕਾਲਜ ਦੇ ਹੇਠਾਂ ਦੀ ਨਿਕਲੇਗਾ। ਮੀਟਿੰਗ 'ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਵੀ ਮੌਜੂਦ ਰਹੇ।
ਇਹ ਰਸਤਾ ਭੀੜ ਦੇ ਇਲਾਕੇ ਦੇ ਮੱਦੇਨਜ਼ਰ ਸਿੱਧਾ ਗੁਰਦੁਆਰਾ ਸਾਹਿਬ ਤੱਕ ਬਣਾਇਆ ਜਾਵੇਗਾ। ਜਿਸ 'ਚ ਸ਼ਰਧਾਲੂਆਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਵੇਗੀ। ਇਹ ਰਸਤਾ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੋਂ ਹੁੰਦਾ ਹੋਇਆ ਸਿੱਧਾ ਗੁਰਦੁਆਰਾ ਜਨਮ ਸਥਾਨ 'ਚ ਨਿਕਲੇਗਾ। ਜਾਣਿ ਕਿ ਜਿਥੇ ਪਹਿਲਾਂ ਸ਼ਰਧਾਲੂਆਂ ਨੂੰ ਭੀੜ ਵਾਲੇ ਰਸਤਿਆਂ ਤੋਂ ਲੰਘਣਾ ਪੈਂਦਾ ਸੀ, ਉਹ ਹੁਣ ਸਿੱਧਾ ਰੇਲ ਗੱਡੀ 'ਚੋਂ ਉੱਤਰ ਕੇ ਗੁਰਦੁਆਰਾ ਸਾਹਿਬ 'ਚ ਹੀ ਨਿਕਲ ਸਕਦੇ ਹਨ।
ਮੀਟਿੰਗ ਦੌਰਾਨ ਇਕੱਤਰ ਹੋਏ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਪ੍ਰਸ਼ਾਸਨ ਅਧਿਕਾਰੀ ਤੇ ਹੋਰਨਾਂ ਮਹਿਕਮਿਆਂ ਦੇ ਨੁਮਾਇੰਦੇ