ਜਲੰਧਰ/ਕਪੂਰਥਲਾ 11 ਫਰਵਰੀ 2019 : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ) ਅਜੇ ਕੁਮਾਰ ਸ਼ਰਮਾਂ ਨੂੰ ਪੰਜਾਬ ਸਾਇੰਸ ਅਕਾਦਮੀ ਵੱਲੋਂ ਫੈਲੋ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ! ਇਹ ਐਵਾਰਡ ਪ੍ਰੋਫੈਸਰ (ਡਾ.) ਸ਼ਰਮਾ ਨੂੰ 22ਵੀਂ ਪੰਜਾਬ ਸਾਇੰਸ ਕਾਂਗਰਸ ਦੌਰਾਨ ਦਿੱਤਾ ਗਿਆ ਜੋ ਕਿ 7 ਫਰਵਰੀ 2019 ਨੂੰ ਡੀ.ਏ.ਵੀ. ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੌਜੀ ਜਲੰਧਰ ਵਿਖੇ ਆਯੋਜਿਤ ਕੀਤੀ ਗਈ ਸੀ! ਉਹਨਾਂ ਨੂੰ ਇਹ ਅਵਾਰਡ ਉਹਨਾਂ ਦੇ ਇੰਜੀਨੀਰਿੰਗ ਐਂਡ ਟੈਕਨੀਲੋਜੀ ਦੇ ਖੇਤਰ ਵਿਚ ਕੀਤੇ ਸ਼ਾਨਦਾਰ ਖੋਜ ਕਾਰਜਾਂ ਅਤੇ ਸ਼ੋਧ ਕਾਰਜਾਂ ਵਿਚ ਪ੍ਰਾਪਤੀਆਂ ਲਈ ਦਿੱਤਾ ਗਿਆ ਹੈ! ਨਾਮਵਰ ਸਾਇੰਸ ਵਿਸ਼ੇ ਨਾਲ ਜੁੜੇ ਨਾਮਵਰ ਪ੍ਰੋ. (ਡਾ.) ਮਾਸੋਟੋਸ਼ੀ ਵਾਤਨਾਬੇ, ਮਾਈ ਯੂਨੀਵਰਸਿਟੀ, ਜਾਪਾਨ ਅਤੇ ਹੋਰ ਸੈਂਕੜੇ ਸਾਇੰਸਦਾਨਾਂ ਅਤੇ ਅਕਾਦਮਿਕ ਲੋਕਾਂ ਦੀ ਮੌਜੂਦਗੀ ਵਿਚ ਉਹਨਾਂ ਨੂੰ ਇਹ ਸਨਮਾਨ ਦਿੱਤਾ ਗਿਆ!
ਉਪ-ਕੁਲਪਤੀ ਪ੍ਰੋ (ਡਾ.) ਸ਼ਰਮਾਂ ਨੂੰ ਮਿਲੇ ਇਸ ਐਵਾਰਡ ਦੇ ਮੌਕੇ ਤੇ ਸੋਮਵਾਰ ਨੂੰ ਯੂਨੀਵਰਸਿਟੀ ਦੇ ਅਧਿਕਾਰੀਆਂ, ਫੈਕਲਟੀਜ਼ ਅਤੇ ਸਟਾਫ ਵੱਲੋਂ ਵੀ.ਸੀ. ਪ੍ਰੋ. (ਡਾ.) ਸ਼ਰਮਾ ਨੂੰ ਵਧਾਈਆਂ ਦਿੱਤੀਆਂ ਗਈਆਂ! ਇਸ ਮੌਕੇ ਉਪਰ ਉਪ-ਕੁਲਪਤੀ ਪ੍ਰੋ. (ਡਾ.) ਸ਼ਰਮਾ ਨੇ ਪੰਜਾਬ ਸਾਇੰਸ ਅਕਾਦਮੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦਾ ਸੁਪਨਾ ਹੈ ਕਿ ਇੰਜੀਨੀਅਰਿੰਗ ਅਤੇ ਸਾਇੰਸ ਵਿਸ਼ੇ ਦਾ ਹਰੇਕ ਵਿਦਿਆਰਥੀ ਸਿਰਫ ਨੌਕਰੀ ਲਈ ਪੜ੍ਹਾਈ ਨਾ ਕਰੇ ਬਲਕਿ ਵਿਗਿਆਨ ਅਤੇ ਟੈਕਨੋਲੋਜੀ ਦੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਪੜ੍ਹਾਈ ਕਰੇ! ਉਹਨਾਂ ਨੇ ਵਿਦਿਆਰਥੀਆਂ ਨੂੰ ਖੋਜਕਾਰ, ਵਿਗਿਆਨੀ ਅਤੇ ਉਦਮੀ ਬਣਨ ਲਈ ਪ੍ਰੇਰਿਤ ਕੀਤਾ! ਉਹਨਾਂ ਕਿਹਾ ਕਿ ਅਜਿਹੇ ਅਵਾਰਡ ਹੁਣ ਅਗਲੀ ਪੀੜੀ ਦੇ ਨਾਂ ਹੋਣੇ ਚਾਹਿੰਦੇ ਹਨ ਤਾਂ ਜੋ ਵਿਗਿਆਨ ਵਿਚ ਨਵੀਂ ਪੀੜੀ ਦੀ ਰੂਚੀ ਵਧੇ!
ਅਕਾਦਮੀ ਵੱਲੋਂ ਦਿੱਤੇ ਗਏ ਪ੍ਰਸੰਸਾ ਪੱਤਰ ਵਿਚ ਦਰਜ ਹੈ ਕਿ ਪ੍ਰੋਫ਼ੈਸਰ (ਡਾ.) ਸ਼ਰਮਾ ਦੀ ਇੰਜੀਨੀਅਰਿੰਗ ਵਿੱਚ ਖਾਸ ਕਰਕੇ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਵਿੱਚ ਅਥਾਹ ਜਾਣਕਾਰੀ ਹੈ ਅਤੇ ਪ੍ਰੋ. (ਡਾ.) ਸ਼ਰਮਾ ਨੇ ਹੁਣ ਤਕ 328 ਖੋਜ ਪੱਤਰ, 12 ਕਿਤਾਬਾਂ ਪ੍ਰਕਾਸ਼ਨ ਦੇ ਨਾਲ-ਨਾਲ 27 ਪੀ.ਐਚ.ਡੀ ਅਤੇ 46 ਐੱਮ.ਟੇਕ ਥੀਸਸ ਦੀ ਵੀ ਸੁਪਰਵਿਸ਼ਨ ਕੀਤੀ ਹੈ! ਉਹਨਾਂ ਨੇ ਸਰਕਾਰ ਵੱਲੋਂ ਮੇਜਰ ਗ੍ਰਾੰਟ ਤਹਿਤ ਚਾਰ ਆਰ ਐਂਡ ਡੀ ਪ੍ਰੋਜੈਕਟ ਵੀ ਪੂਰੇ ਕੀਤੇ ਹਨ! ਉਹਨਾਂ ਦੀ ਭਾਗੀਦਾਰੀ ਭਾਰਤ ਦੇ ਟੀ.ਈ.ਕਿਉ.ਆਈ.ਪੀ -1 ਪ੍ਰੋਗਰਾਮ ਲਈ 200 ਮਿਲੀਅਨ ਰੁਪਏ ਦੇ ਵਿਸ਼ਵ ਬੈਂਕ ਪ੍ਰਾਜੈਕਟ ਵਿਚ ਵੀ ਰਹੀ ਹੈ!