ਚੰਡੀਗੜ, 17 ਫਰਵਰੀ 2019: ਨਾਬਾਰਡ ਜੋ ਕਿ ਇੱਕ ਉੱਚ ਦਰਜੇ ਦਾ ਵਿਕਾਸ ਤੇ ਵਿੱਤੀ ਸੰਸਥਾ ਹੈ ਭਾਈਚਾਰਕ ਹਿੱਸੇਦਾਰੀ ਰਾਹੀਂ ਪੇਂਡੂ ਖੇਤਰਾਂ ਵਿੱਚ ਨਵੇਂ ਸਮਾਜਿਕ ਤੇ ਆਰਥਿਕ ਉÎੱਦਮਾਂ ਨੂੰ ਡਿਜ਼ਾਇਨ ਕਰਨ ਤੇ ਸਥਾਪਤ ਕਰਨ ਤੇ ਹੋਰ ਉੱਚਾ ਚੁੱਕਣ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਿਹਾ ਹੈ। ਨਾਬਾਰਡ ਨੇ ਬੈਂਕਾਂ, ਰਾਜ ਸਰਕਾਰਾਂ ਦੇ ਵਿਭਾਗਾਂ, ਗੈਰ ਸਰਕਾਰੀ ਸੰਗਠਨਾਂ, ਸਵੈ-ÎਿÂੱਛੁਕ ਏਜੰਸੀਆਂ ਅਤੇ ਹੋਰ ਸੰਗਠਨਾਂ ਸਮੇਤ ਕਈ ਚੈਨਲ ਪਾਰਟਨਰਾਂ ਦੇ ਨਾਲ ਮਿਲ ਕੇ ਸਵੈ ਸਹਾਇਤਾ ਸਮੂਹਾਂ(ਐਸਐਚਜੀ)-ਬੈਂਕ ਲਿੰਕੇਜ ਪ੍ਰੋਗਰਾਮ, ਕਿਸਾਨ ਕਲੱਬਾਂ, ਸੰਯੁਕਤ ਦੇਣਦਾਰੀ ਸਮੂਹਾਂ, ਐਫਪੀਓਜ਼ ਦੇ ਜ਼ਰੀਏ ਤਕਨੀਕੀ ਤਬਦੀਲੀਆਂ ਅਤੇ ਖੇਤੀਬਾੜੀ ਤੇ ਗੈਰ-ਖੇਤੀਬਾੜੀ ਸਬੰਧੀ ਗਤੀਵਿਧੀਆਂ ਲਈ ਪੇਂਡੂ ਆਜੀਵਕਾ, ਸਮਾਜਿਕ ਸੁਰੱÎਖਿਆ ਆਦਿ ਵਰਗੇ ਉਸਾਰੂ ਤੇ ਵਿਕਾਸਸ਼ੀਲ ਕਾਰਜਾਂ ਵਿੱਚ ਹਿੱਸੇਦਾਰੀ ਪਾਈ ਹੈ।
ਪੰਜਾਬ ਵਿੱਚ ਨਾਬਾਰਡ ਕੋਲ 42,000 ਐਸਐਚਜੀ ਅਤੇ 91 ਐਫਪੀਓ ਕਲੱਸਟਰ ਮੋਡ ਵਿੱਚ ਹਨ, ਇਸ ਤੋਂ ਇਲਾਵਾ ਦਿਹਾਤੀ ਕਾਰੀਗਰ ਹਨ , ਕਾਰਜ ਕੁਸ਼ਲਤਾ ਵਧਾਕੇ ਅਤੇ ਹੁਨਰ ਵਿਕਾਸ ਸਬੰਧੀਆਂ ਉਪਰਾਲਿਆਂ ਸਦਕਾ ਨਾਬਾਰਡ ਵੱਲੋਂ ਇਨ•ਾਂ ਦੀ ਆਮਦਨ ਵਧਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਆਮਦਨ ਵਧਾਉਣ ਤੇ ਰੋਜ਼ਗਾਰ ਉੱਤਪਤੀ ਨੂੰ ਹੋਰ ਹੁਲਾਰਾ ਦੇਣ ਲਈ ਨਾਬਾਰਡ ਵੱਲੋਂ ਕਈ ਹੁਨਰ ਵਿਕਾਸ ਤੇ ਕਾਰੀਗਰਾਂ ਦੀ ਨਵੀਤਮ ਸਿਖਲਾਈ ਵਾਲੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਮੰਡੀਕਰਨ ਇਨ•ਾਂ ਉੱਦਮੀਆਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਇਸ ਨਾਲ ਨਜਿੱਠਣ ਲਈ ਦਿਹਾਤੀ ਮਾਰਟ, ਪ੍ਰਦਰਸ਼ਨੀਆਂ ਤੇ ਵੱਖ ਵੱਖ ਸੂਬਿਆਂ ਵਿੱਚ ਮੇਲੇ ਲਗਕੇ ਨਾਬਾਰਡ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਮੰਡੀਕਰਨ ਲਈ ਅਜਿਹਾ ਹੀ ਮੰਚ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਨਾਬਾਰਡ ਪੰਜਾਬ ਦੇ ਖੇਤਰੀ ਦਫਤਰ ਵੱਲੋਂ 17 ਤੋਂ 19 ਫਰਵਰੀ ,2019 ਤੱਕ ਕਿਸਾਨ ਭਵਨ, ਸੈਕਟਰ-35, ਚੰਡੀਗੜ• ਵਿਖੇ 'ਨੈਬਕਰਾਫਟ ਮੇਲਾ-ÎਿÂੱਕ ਪ੍ਰਦਰਸ਼ਨੀ -ਕਮ-ਮੇਲਾ' ਆਯੋਜਿਕਤ ਕੀਤਾ ਜਾ ਰਿਹਾ ਹੈ। ਇਹ ਮੇਲਾ ਨਾਬਾਰਡ ਵੱਲੋਂ ਮਾਰਕਫੈੱਡ ਦੀ ਸਹਾਇਤਾ ਨਾਲ ਲਗਾਇਆ ਜਾ ਰਿਹਾ ਹੈ।
17 ਫਰਵਰੀ, 2019 ਨੂੰ ਚੰਡੀਗੜ• ਦੇ ਕਿਸਾਨ ਭਵਨ ਵਿੱਚ ਸ਼ੁਰੂ ਹੋਏ ਇਸ ਮੇਲੇ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ ਸਿੰਘ ਬਦਨੌਰ ਨੇ ਕੀਤਾ । ਇਸ ਮੇਲੇ ਵਿੱਚ ਪੰਜਾਬ ਤੋਂ ਇਲਾਵਾ ਰਾਜਸਥਾਨ, ਹਿਮਾਚਲ ਪ੍ਰਦੇਸ਼, ਹਰਿਆਣਾ, ਗੁਜਰਾਤ, ਉੜੀਸਾ, ਉੱਤਰ ਪ੍ਰਦੇਸ਼, ਮੱਦ ਪ੍ਰਦੇਸ਼ , ਮਹਾਰਾਸ਼ਟਰ ਤੇ ਹੋਰ ਕਈ ਸੂਬਿਆਂ ਦੇ ਐਸਐਚਜੀਜ਼ ਤੇ ਐਫਪੀਓਜ਼ ਨੇ ਕੁੱਲ 60 ਸਟਾਲਾਂ ਲਗਾਕੇ ਆਪਣੀਆਂ ਕਲਾ ਕਿਰਤਾਂ ਪ੍ਰਦਰਸ਼ਿਤ ਕੀਤੀਆਂ। ਸ੍ਰੀ ਬਦਨੌਰ ਨੇ ਇਨਾਂ ਸਟਾਲਾਂ ਦਾ ਦੌਰਾ ਕੀਤਾ ਤੇ ਕਾਰੀਗਰਾਂ ਦੀਆਂ ਕਲਾ-ਕਿਰਤਾਂ ਦੀ ਸ਼ਲਾਘਾ ਕੀਤੀ। ਉਨ•ਾਂ ਨਾਬਾਰਡ ਦੇ ਇਸ ਉਪਰਾਲੇ ਨੂੰ ਸਲ•ਾਇਆ ਤੇ ਕਾਰੀਗਰਾਂ ਦੇ ਖ਼ੁਸ਼ਹਾਲ ਭਵਿੱਖ ਤੇ ਚੰਗੇ ਜੀਵਨ ਪੱਧਰ ਮੁਹੱਈਆ ਕਰਾਉਣ ਦੇ ਮੱਦੇਨਜ਼ਰ ਅਜਿਹੀਆਂ ਹੋਰ ਪ੍ਰਦਰਸ਼ਨੀਆਂ ਤੇ ਮੇਲੇ ਕਰਾਉਣ ਦੀ ਲੋੜ 'ਤੇ ਜ਼ੋਰ ਦਿੱਤਾ।
ਇਸ ਮੇਕੇ ਨੈਬਕਰਾਫਟ ਅਤੇ ਨਾਬਾਰਡ ਵੱਲੋਂ ਦਿਹਾਤੀ ਕਾਰੀਗਰਾਂ ,ਐਸਐਚਜੀ, ਐਫਪੀਓਜ਼ ਲਈ ਹੋਰ ਉਪਰਾਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਜੇ.ਪੀ.ਐਸ ਬਿੰਦਰਾ, ਮੁੱਖ ਜਨਰਲ ਮੈਨੇਜਰ, ਨਾਬਾਰਡ ਖੇਤਰੀ ਦਫਤਰ, ਪੰਜਾਬ ਨੇ ਕਿਹਾ ਕਿ ਨਾਬਾਰਡ ਵੱਲੋਂ ਕਾਰੀਗਰਾਂ ਨੂੰ ਉਤਸ਼ਹਿਤ ਕਰਨ ਲਈ ਇਹ ਪਹਿਲਾ ਮੇਲਾ ਹੈ ਜਿਸ ਵਿੱਚ 17 ਤੋਂ 19 ਫਰਵਰੀ ਨੂੰ ਸਵੇਰ 10 ਤੋਂ 8:30 ਵਜੇ ਤੱਕ ਹਰੇਕ ਲਈ ਆਉਣ ਦੀ ਖੁੱਲ• ਹੈ । ਇਹ ਪੇਂਡੂ ਕਾਰੀਗਰਾਂ ਨੂੰ ਸ਼ਹਿਰੀ ਆਬਾਦੀ ਜਾਂ ਕਲਾ-ਪ੍ਰੇਮੀਆਂ ਦਾ ਪਹੁੰਚਾਉਣ ਦਾ ਸੁਚੱਜਾ ਤੇ ਸੁਖਾਲਾ ਮੰਚ ਹੈ।
ਮੇਲੇ ਵਿੱਚ ਪ੍ਰਦਰਸ਼ਿਤ ਵੱਖ ਵੱਖ ਉਤਪਾਦਾਂ ਵਿੱਚ ਵੁਡਨ ਇਨਲੇ ਆਈਟਮ, ਵੁਡਨ ਆਰਟ ਵਰਕ,ਢੋਕਰਾ ਹੈਂਡਕਰਾਫਟ, ਟ੍ਰਾਈਬਲ ਜਿਊਲਰੀ, ਵੁੱਡ ਕਾਰਵਿੰਗ , ਅੰਗੋਰਾ ਸ਼ਾਲ, ਲੈਦਰ ਵਰਕ, ਵਾਈਟ ਮੈਟਨ ਮੀਨਾਕਾਰੀ ਵਰਕ ਪਲੇਟਜ਼/ਬਰਤਨ, ਹੱਥ ਨਾਲ ਬਣਾਏ ਮਫਲਰ, ਵਾਲ ਹੈਂਗਿੰਗ, ਟੋਪੀਆਂ ,ਸਟਾਲਜ਼, ਲਾਹੌਲੀ ਸਾਕਸ, ਕੁਲਾਵੀ ਸ਼ਾਅਲਜ਼, ਮਕਰਮ ਡੋਰੀ ਸਜਾਵਟੀ ਆਈਟਮਾਂ, ਫੁਲਕਾਰੀ, ਪੰਜਾਬੀ ਜੁੱਤੀ, ਟਵੀਡ ਤੇ ਜੂਟ ਜੈਕਿਟਾਂ/ਬੈਗ ਜੈਵਿਕ ਉਤਪਾਦ ਅਤੇ ਹੋਰ ਬਹੁਤ ਕਲਾ-ਕਿਰਤਾਂ ਸ਼ਾਮਲ ਸਨ।