ਪੁਲਵਾਮਾ, 18 ਫਰਵਰੀ 2019 - ਜੰਮੂ–ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪਿੰਗਲਾਨ ਇਲਾਕੇ ਚ ਸੋਮਵਾਰ ਨੂੰ ਸੁਰੱਖਿਆ ਅਤੇ ਅਤਿਵਾਦੀਆਂ ਨਾਲ ਮੁਕਾਬਲੇ 'ਚ ਚਾਰ ਜਵਾਨ ਸ਼ਹੀਦ ਹੋ ਗਏ। ਇਸ ਤੋਂ ਇਲਾਵਾ ਮੁਕਾਬਲੇ ਚ ਇੱਕ ਜਵਾਨ ਜ਼ਖ਼ਮੀ ਹੋ ਗਿਆ।
ਜਾਣਕਾਰੀ ਮੁਤਾਬਕ ਸ਼ਹੀਦ ਹੋਏ ਚਾਰਾਂ ਜਵਾਨ ਚ ਇੱਕ ਮੇਜਰ ਵੀ ਸ਼ਾਮਲ ਹਨ। ਇਹ ਮੁਕਾਬਲਾ ਅੱਧੀ ਰਾਤ ਤੋਂ ਦੱਖਣੀ ਕਸ਼ਮੀਰ ਦੇ ਪਿੰਗਲਾਨ ਇਲਾਕੇ ਚ ਚੱਲ ਰਿਹਾ ਸੀ। ਮੁਕਾਬਲੇ ਚ ਸ਼ਹੀਦ ਹੋਏ ਜਵਾਨ 55 ਕੌਮੀ ਰਾਈਫ਼ਲਸ ਤੋਂ ਹਨ।
ਜ਼ਿਕਰਯੋਗ ਹੈ ਕਿ ਜੰਮੂ–ਕਸ਼ਮੀਰ ਦੇ ਪੁਲਵਾਮਾ 'ਚ ਹੀ ਵੀਰਵਾਰ 14 ਫਰਵਰੀ 2019 ਨੂੰ ਸੀਆਰਪੀਐਫ਼ ਦੇ ਇੱਕ ਕਾਫਲ਼ੇ ਤੇ ਫਿਦਾਇਨ ਹਮਲਾ ਹੋਇਆ ਸੀ। ਇਸ ਅੱਤਵਾਦੀ ਹਮਲੇ ਚ 40 ਜਵਾਨ ਸ਼ਹੀਦ ਹੋ ਗਏ ਸਨ ਜਦਕਿ ਕਈ ਜ਼ਖ਼ਮੀ ਹੋ ਗਏ ਸਨ। ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼–ਏ–ਮੁਹੰਮਦ ਨੇ ਲਈ ਸੀ