ਮਨਪ੍ਰੀਤ ਸਿੰਘ ਜੱਸੀ
1. ਸੰਨ 1999 'ਚ ਪਹਿਲੀ ਵਾਰ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਐਲਾਨ ਹੋਇਆ ਸੀ। ਉਸ ਸਮੇਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਫ਼ਦ ਸਮੇਤ ਪਾਕਿਸਤਾਨ ਦੌਰ 'ਤੇ ਗਏ ਸਨ, ਜਿਸ 'ਚ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਿਲ ਸਨ। ਉਸ ਸਮੇਂ ਪਾਕਿਸਤਾਨ ਦੇ ਪਰਵੇਜ਼ ਮੁਸ਼ਰੱਫ ਨੇ ਕੀਤਾ ਸੀ ਇਹ ਇਤਿਹਾਸਕ ਐਲਾਨ।
2. ਕਰਤਾਪੁਰ ਸਾਹਿਬ ਦੇ ਲਈ ਵੀਜ਼ਾ ਫਰੀ ਯਾਤਰਾ ਕਰਨ ਦਾ ਐਲਾਨ ਕੀਤਾ ਸੀ।
3. ਵੰਡ ਤੋਂ ਬਾਅਦ ਪਾਕਿਸਤਾਨ ਨੇ 2001 'ਚ ਪਹਿਲੀ ਵਾਰ ਭਾਰਤੀ ਜਥੇ ਨੂੰ ਦਿੱਤੀ ਇਜ਼ਾਜਤ।
4. 2002 'ਚ ਉੱਠੀ ਪਾਕਿਸਤਾਨ ਦੀ ਪੇਸ਼ਕਸ਼ ਨੂੰ ਅੱਗੇ ਵਧਾਉਣ ਦੀ ਮੰਗ
5. 2008 'ਚ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ ਅਤੇ ਰਿਪੋਰਟ ਤਿਆਰ ਕੀਤੀ।
6. 2008 'ਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਾ. ਮਨਮੋਹਨ ਸਿੰਘ ਤੇ ਉਸ ਸਮੇਂ ਦੇ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਤੋਂ ਕੋਰੀਡੋਰ ਖੋਲ੍ਹਣ ਦੀ ਮੰਗ ਕੀਤੀ।
7. 2017 'ਚ ਵਿਦੇਸ਼ ਮਾਮਲਿਆਂ ਤੇ ਸੰਸਦ ਦੀ ਸਥਾਈ ਕਮੇਟੀ ਨੇ ਕੋਰੀਡੋਰ ਦੀਆਂ ਸੰਭਾਵਨਾਵਾਂ ਨੂੰ ਖਾਰਜ ਕੀਤਾ।
8. 2018 'ਚ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਇਮਰਾਨ ਖਾਨ ਦੀ ਤਾਜਪੋਸ਼ੀ 'ਚ ਹਿੱਸਾ ਲੈਣ ਉਪਰੰਤ ਫਿਰ ਤੋਂ ਹੋਈ ਗੱਲਬਾਤ ਸ਼ੁਰੂ।
9. 2018 ਅਕਤੂਬਰ 'ਚ ਹੀ ਪਾਕਿਸਤਾਨ ਵੱਲੋਂ ਕਰਤਾਰਪੁਰ 'ਚ ਨਿਰਮਾਣ ਕਾਰਜ ਸ਼ੁਰੂ।
10. 2019 'ਚ ਅੱਜ ਅਟਾਰੀ ਆਈ.ਸੀ.ਪੀ. ਸਰਹੱਦ ਤੇ ਦੋਵੇਂ ਦੇਸ਼ਾਂ ਦੇ ਗ੍ਰਹਿ ਮੰਤਰਾਲੇ ਵੱਲੋਂ ਗੱਲਬਾਤ ਸ਼ੁਰੂ।