ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ , 22 ਮਾਰਚ - ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਐਸ.ਐਸ ਸ੍ਰੀਵਾਸਤਵ ਦੀਆਂ ਹਦਾਇਤਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਜੋਰਦਾਰ ਮੁਹਿੰਮ ਦੌਰਾਨ ਥਾਣਾ ਛੇਹਰਟਾ ਦੀ ਪੁਲਿਸ ਨੂੰ ਉਸ ਸਮੇ ਭਾਰੀ ਸਫਲਤਾ ਮਿਲੀ ਜਦ ਇਕ ਨੌਜਵਾਨ ਨੂੰ ਆਈ ਟਵੰਟੀ ਕਾਰ ਸਮੇਤ 13 ਪੇਟੀਆਂ ਬਾਹਰਲੇ ਰਾਜਾਂ ਦੀ ਬਣੀ ਵਿਸਕੀ ਜਿੰਨਾਂ ਵਿੱਚੋ ਰਾਇਲ ਸਕਿਰੇਟ ਵਿਸਕੀ ਦੀਆਂ 12 ਪੇਟੀਆ ਅਤੇ ਇਕ ਪੇਟੀ ਚੰਡੀਗੜ ਤੋ ਇਥੇ ਵੇਚਣ ਲਈ ਲਿਆਂਦੀ ਗਈ।
ਵਿਸਕੀ ਸਮੇਤ ਕਾਬੂ ਕਰਨ ਬਾਰੇ ਜਾਣਕਾਰੀ ਦੇਦਿਆ ਥਾਣਾ ਮੁਖੀ ਡਾ: ਮਹਿਤਾਬ ਸਿੰਘ ਆਈ.ਪੀ.ਐਸ ਨੇ ਦੱਸਿਆ ਕਿ ਐਸ.ਆਈ ਭੁਪਿੰਦਰ ਸਿੰਘ ਵਲੋ ਸਾਥੀ ਕਰਮਚਾਰੀਆ ਨਾਲ ਮਾੜੇ ਅਨਸਰਾਂ ਦੀ ਭਾਲ ਲਈ ਗਸ਼ਤ ਕੀਤੀ ਜਾ ਰਹੀ ਤਾਂ ਇਸ ਦੌਰਾਨ ਪਸ਼ੋਰੀ ਕੈਪ ਖੰਡਵਾਲਾ ਨਜਦੀਕ ਸ਼ੱਕੀ ਹਾਲਤ ਵਿੱਚ ਖੜੀ ਇਕ ਆਈ ਟੰਵੰਟੀ ਕਾਰ-46 ਏ ਐਮ -3500 ਕੋਲ ਪੁਲਿਸ ਪਾਰਟੀ ਪੁੱਜੀ ਤਾਂ ਕਾਰ ਡਰਾਈਵ ਵਲੋ ਕਾਰ ਭਜਾਉਣ ਦੀ ਕੋਸ਼ਿਸ ਕੀਤੀ ਗਈ, ਪਰ ਪੁਲਿਸ ਪਾਰਟੀ ਵਲੋ ਜਦ ਉਸ ਨੂੰ ਕਾਬੂ ਕਰਕੇ ਪੁਛਗਿਛ ਕੀਤੀ ਗਈ ਤਾਂ ਉਸ ਦੀ ਪਹਿਚਾਣ ਕੁਲਜੀਤ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਕਿਰਨ ਕਾਲੋਨੀ ਗੁਮਟਾਲਾ ਬਾਈਪਾਸ ਵਜੋ ਹੋਈ, ਜਦੋਕਿ ਕਾਰ ਦੀ ਡਿੱਗੀ ਦੀ ਤਲਾਸ਼ੀ ਕੀਤੇ ਜਾਣ 'ਤੇ ਉਸ ਵਿੱਚੋ ਉਤਰਾਂਚਾਰਲ ਪ੍ਰਦੇਸ਼ ਦੀ ਬਣੀ ਰਾਇਲ ਸਕਿਰੇਟ ਵਿਸਕੀ ਦੀਆਂ 12 ਪੇਟੀਆਂ ( ਜਿੰਨਾ ਉਪਰ ਕੇਵਲ ਉਤਰਾਂਚਾਰਲ ਰਾਜ ਵਿੱਚ ਵਿਕਰੀ ਵਾਸਤੇ ਲਿਖਆ ਹੋਇਆ ਸੀ)ਤੇ ਇਕ ਪੇਟੀ ਬੋਟੋਮਸ ਯੂ.ਪੀ ਦੀ ਬ੍ਰਾਮਦ ਹੋਈ , ਜਿਸ ਵਿਰੁੱਧ ਥਾਣਾ ਛੇਹਰਟਾ ਵਿਖੇ ਐਕਸਾਈਜ ਐਕਟ ਹੇਠ ਪਰਚਾ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ ਕੀਤਾ ਜਾ ਰਿਹਾ ਹੈ।।