← ਪਿਛੇ ਪਰਤੋ
ਅੰਮ੍ਰਿਤਸਰ, 23 ਮਾਰਚ 2019 (ਮਨਪ੍ਰੀਤ ਸਿੰਘ ਜੱਸੀ)- ਅੰਮ੍ਰਿਤਸਰ 'ਚ ਅੱਜ ਸ਼ਹੀਦ ਭਗਤ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਵੱਖ-ਵੱਖ ਜਥੇਬੰਦੀਆਂ ਵਲੋਂ ਮਨਾਇਆ ਜਾ ਰਿਹਾ ਹੈ।। ਇਸ ਮੌਕੇ ਜ਼ਿਲ•ੇ ਦੀ 'ਸ਼ਹੀਦ ਭਗਤ ਸਿੰਘ ਨੌਜਵਾਨ ਸਭਾ' ਨੇ ਨਿਵੇਕਲੇ ਢੰਗ ਨਾਲ ਸ਼ਹੀਦੀ ਦਿਹਾੜਾ ਮਨਾਉਂਦਿਆਂ ਹੋਇਆਂ ਸਥਾਨਕ ਹਾਲ ਗੇਟ ਵਿਖੇ ਆਮ ਲੋਕਾਂ ਦੇ ਬੂਟ ਪਾਲਿਸ਼ ਕੀਤੇ। ਇਨ•ਾਂ ਨੌਜਵਾਨਾਂ ਨੇ ਹਾਲ ਗੇਟ ਦੇ ਕੋਲ ਬੈਠ ਕੇ ਅੰਮ੍ਰਿਤਸਰ ਆਏ ਸੈਲਾਨੀਆਂ ਦੇ ਬੂਟ ਪਾਲਿਸ਼ ਕੀਤੇ ਅਤੇ ਉਨ•ਾਂ ਨੂੰ ਲੋਕ ਸੇਵਾ ਕਰਨ ਲਈ ਪ੍ਰੇਰਿਤ ਕੀਤਾ।
Total Responses : 189