ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ ਵਿਖੇ ਜੁੜੀਆਂ ਸੰਗਤਾਂ।
ਔਕਲੈਂਡ 15 ਅਪ੍ਰੈਲ 2019 (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਕੱਲ੍ਹ ਗੁਰੂ ਨਾਨਕ ਸਿੱਖ ਟੈਂਪਲ ਗ੍ਰੀਨਹਿਲ ਹਮਿਲਟਨ ਵੱਲੋਂ ਖਾਲਸਾ ਪੰਥ ਦਾ ਸਾਜਨਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਗਿਆ। ਅਕਾਲ ਖਾਲਸਾ ਗਰੁੱਪ ਨੇ ਗਤਕੇ ਦੇ ਜੌਹਰ ਵਿਖਾਏ। ਫਿਰ ਬਾਲ ਖੇਡਾਂ ਦਾ ਸ਼ੁਰੂਆਤ ਹੋਈ। ਬੱਚਿਆਂ ਦੀਆਂ ਦੌੜਾਂ ਹੋਈਆਂ ਮਹਿਲਾਵਾਂ ਵਾਸਤੇ ਸੰਗੀਤਕ ਚੇਅਰ ਮੁਕਾਬਲਾ ਕਰਵਾਇਆ ਗਿਆ ਜਿਸ ਦੇ ਵਿਚ ਰਮਨਦੀਪ ਕੌਰ ਚਾਹਲ ਪਹਿਲੇ, ਜਗਦੀਪ ਕੌਰ ਦੂਸਰੇ ਅਤੇ ਜਸਪ੍ਰੀਤ ਕੌਰ ਤੀਸਰੇ ਸਥਾਨ 'ਤੇ ਰਹੀ। ਮਹਿਲਾਵਾਂ ਦਾ ਰੱਸੀਕੱਸੀ ਮੁਕਾਬਲਾ ਵੀ ਕਰਵਾਇਆ ਗਿਆ। ਹਮਿਲਟਨ ਈਸਟ ਦੇ ਐਮ. ਪੀ.ਡੇਵਿਡ ਬੈਨੇਟ ਵੀ ਖਾਸ ਤੌਰ 'ਤੇ ਪਹੁੰਚੇ।
14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਫੁੱਟਬਾਲ ਮੁਕਾਬਲੇ ਹੋਏ ਜਿਸ ਦਾ ਅੰਤਿਮ ਮੁਕਾਬਲਾ ਪਾਪਾਟੋਏਟੋਏ ਦੀ ਟੀਮ ਨੇ ਜਿਤਿਆ ਅਤੇ ਪਹਿਲਾ ਇਨਾਮ ਹਾਸਿਲ ਕੀਤਾ। ਬੱਚਿਆਂ ਲਈ ਪੰਘੂੜਿਆਂ ਦਾ ਵੀ ਵਧੀਆ ਪ੍ਰਬੰਧ ਕੀਤਾ ਗਿਆ ਸੀ। ਇਸ ਖੇਡ ਮੇਲੇ ਨੂੰ ਸਫਲ ਬਨਾਉਣ ਲਈ ਅਮਰਦੀਪ ਸਿੰਘ, ਜਸਵਿੰਦਰ ਲੱਧੜ, ਪਰਵਿੰਦਰ ਚਾਹਲ, ਸ. ਜਰਨੈਲ ਸਿੰਘ ਰਾਹੋਂ, ਦੀਪਾ ਚਾਹਲ, ਮੱਲ੍ਹੀ ਬ੍ਰਦਰਜ਼, ਸੇਤਰਾ ਬ੍ਰਦਰਜ਼, ਪਾਲੀ ਸੋਮਲ, ਹਰਪ੍ਰੀਤ ਸੰਧਰ, ਹਰਿੰਦਰ ਢੀਂਡਸਾ, ਸ਼ਿੰਦਾ ਬਰਾੜ, ਪ੍ਰਿਤਪਾਲ ਬਰਾੜ, ਗੈਰੀ ਸੁੱਖਾਨੰਦ, ਅਰਸ਼ ਉਪਲ, ਸੰਨੀ ਪ੍ਰੋਡਕਸ਼ਨ ਤੋਂ ਤਪਿੰਦਰ ਸਿੰਘ, ਨਵਜੋਤ ਬਰਾੜ, ਅਸ਼ੋਕ ਘੇੜਾ, ਨਿਰਮਲ ਸਿੰਘ ਸਮੇਤ ਹੋਰ ਬਹੁਤ ਸਾਰੇ ਵਲੰਟੀਅਰਜ਼ ਦਾ ਸਹਿਯੋਗ ਰਿਹਾ ਤੇ ਮਾਨ-ਸਨਮਾਨ ਵੀ ਕੀਤਾ ਗਿਆ।