← ਪਿਛੇ ਪਰਤੋ
ਸ਼ੰਭੂ 15 ਅਪ੍ਰੈਲ 2019 (ਕੁਲਵੰਤ ਸਿੰਘ ਬੱਬੂ) ਨੇੜਲੇ ਪਿੰਡ ਮੋਹੀ ਖੁਰਦ ਵਿਖੇ ਅੰਮ੍ਰਿਤ ਸੰਚਾਰ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਕੱਤਰ ਭਾਈ ਬਲਵਿੰਦਰ ਸਿੰਘ ਜੀ ਜੌੜਾ ਸਿੰਘਾਂ ਦੇ ਉਪਰਾਲੇ ਸਦਕਾ ਜਥੇਦਾਰ ਸੁਰਜੀਤ ਸਿੰਘ ਜੀ ਗੜੀ ਅਤੇ ਨਿਰਮੈਲ ਸਿੰਘ ਜੌਲਾ ਮੈਂਬਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਮੋਹੀ ਖੁਰਦ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਿੰਘ ਸ਼ਹੀਦਾਂ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਸ ਵਿੱਚ 60 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਅਤੇ ਗੁਰੂ ਵਾਲੇ ਬਣੇ ਇਸ ਸਮੇ ਭਾਈ ਬਲਦੇਵ ਸਿੰਘ ਜੀ ਓਗਰਾ ਪ੍ਰਚਾਰਕ ਅਤੇ ਭਾਈ ਹਰਪ੍ਰੀਤ ਸਿੰਘ ਜੀ ਜੰਡਿਆਲਾ ਗੁਰੂ ਪ੍ਰਚਾਰਕ ਨੇ ਆਸ ਪਾਸ ਦੇ ਪਿੰਡਾਂ ਵਿੱਚ ਸੰਗਤਾਂ ਨੂੰ ਪਰਚਾਰ ਕਰਕੇ ਅੰਮ੍ਰਿਤ ਛਕਣ ਦੀ ਪ੍ਰੇਰਨਾ ਕੀਤੀ ਇਸ ਸਮੇ ਗੁਰਦੁਆਰਾ ਸਿੰਘ ਸ਼ਹੀਦਾਂ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਭਾਈ ਮਲਕੀਤ ਸਿੰਘ ਜੀ ਹੈੱਡ ਗ੍ਰੰਥੀ ਨੇ ਤਖਤ ਦਮਦਮਾ ਸਾਹਿਬ ਬਠਿੰਡਾ ਤੋਂ ਪਹੁੰਚੇ ਪੰਜ ਪਿਆਰਿਆਂ ਦਾ ਅਤੇ ਭਾਈ ਬਲਦੇਵ ਸਿੰਘ ਜੀ ਓਗਰਾ ਪ੍ਰਚਾਰਕ ਅਤੇ ਭਾਈ ਹਰਪ੍ਰੀਤ ਸਿੰਘ ਜੀ ਜੰਡਿਆਲਾ ਗੁਰੂ ਪ੍ਰਚਾਰਕ ਦਾ ਵਿਸ਼ੇਸ਼ ਧੰਨਵਾਦ ਕੀਤਾ ਇਸ ਅੰਮ੍ਰਿਤ ਸੰਚਾਰ ਲਈ ਭਾਈ ਭੋਲਾ ਸਿੰਘ ਜੀ ਇੰਚਾਰਜ ਤਲਵੰਡੀ ਸਾਬੋ ਅਤੇ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੇ ਕਰਨੈਲ ਸਿੰਘ ਨਾਭਾ ਜੀ ਨੇ ਵਿਸੇਸ਼ ਸਹਿਯੋਗ ਦਿੱਤਾ।ਸਰਪੰਚ ਤੇਜਿੰਦਰ ਸਿੰਘ ਲੀਲਾ ,ਅਮਰਿੰਦਰ ਸਿੰਘ ਮੋਹੀ, ਕਰਨੈਲ ਸਿੰਘ,ਲਖਵਿੰਦਰ ਸਿੰਘ ਲੱਖਾ ਤੋਂ ਇਲਾਵਾ ਪਿੰਡ ਵਾਸੀ ਹਾਜਰ ਸਨ।
Total Responses : 188