← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ ਰਾਜਾਸਾਂਸੀ, 18 ਅਪ੍ਰੈਲ 2019 - ਜੈੱਟ ਏਅਰਵੇਜ਼ ਦੀ ਹਵਾਈ ਕੰਪਨੀ ਵੱਲੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਰਵਾਨਾ 'ਤੇ ਪੁੱਜਣ ਵਾਲੀਆਂ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ, ਜਦ ਕਿ ਜੈੱਟ ਏਅਰਵੇਜ਼ ਦੀ ਬੀਤੀ ਰਾਤ ਅਖੀਰਲੀ ਘਰੇਲੂ ਉਡਾਣ ਬੀਤੀ ਰਾਤ 10:30 ਵਜੇ ਇੱਥੋਂ ਦਿੱਲੀ ਨੂੰ ਰਵਾਨਾ ਹੋਈ।। ਪ੍ਰਾਪਤ ਜਾਣਕਾਰੀ ਅਨੁਸਾਰ, ਜੈੱਟ ਏਅਰਵੇਜ਼ ਹਵਾਈ ਕੰਪਨੀ 400 ਕਰੋੜ ਫ਼ੰਡ ਲੋਨ ਨਾ ਮਿਲਣ ਕਾਰਣ ਜੈੱਟ ਏਅਰਵੇਜ਼ ਵੱਲੋਂ ਇੱਥੋਂ ਆਪਣੀਆਂ ਉਡਾਣਾਂ ਪੱਕੇ ਤੌਰ ਤੇ ਬੰਦ ਕਰਨ ਦਾ ਫ਼ੈਸਲਾ ਲੈਣਾ ਪਿਆ।। ਜੈੱਟ ਏਅਰਵੇਜ਼ ਵੱਲੋਂ ਮੁੰਬਈ ਅਤੇ ਦਿੱਲੀ ਤੋਂ ਅੰਮ੍ਰਿਤਸਰ ਦੇ ਵਿਚਾਲੇ ਘਰੇਲੂ ਉਡਾਣਾਂ ਚਲਾਈਆਂ ਜਾ ਰਹੀਆਂ ਸਨ।। ਅੱਜ ਹਵਾਈ ਅੱਡੇ ਤੇ ਇਸ ਤੇ ਸਾਰੇ ਕਾਊਨਟਰ ਤੋਂ ਪੱਕੇ ਤੌਰ ਬੰਦ ਕਰ ਦਿੱਤੇ ਗਏ।
Total Responses : 942