ਫਿਰੋਜ਼ਪੁਰ ਸ਼ਹਿਰ ਦੇ ਆਰ.ਐੱਸ.ਡੀ ਕਾਲਜ ਦੇ ਮਾਡਲ ਬੂਥ 'ਤੇ ਪਹਿਲੇ ਵੋਟਰਾਂ ਨੂੰ ਸਰਟੀਫਿਕੇਟ ਦਿੰਦੇ ਸਵੀਪ ਕੁਆਰਡੀਨੇਟਰ ਡਾ: ਸਤਿੰਦਰ ਸਿੰਘ, ਪ੍ਰੋਫੈਸਰ ਕੁਲਦੀਪ ਸਿੰਘ ਤੇ ਹੋਰ
ਫਿਰੋਜ਼ਪੁਰ 19 ਮਈ (ਗੁਰਿੰਦਰ ਸਿੰਘ) ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀਆਂ ਪੈ ਰਹੀਆਂ ਵੋਟਾਂ ਦੇ ਚਲਦਿਆਂ ਸੰਸਦੀ ਹਲਕਾ ਫਿਰੋਜ਼ਪੁਰ-10 ਵਿੱਚ ਬਾਅਦ ਦੁਪਹਿਰ ਤਿੰਨ ਵਜੇ ਤੱਕ 52.31 ਪ੍ਰਤੀਸ਼ਤ ਵੋਟਾਂ ਪੋਲ ਹੋ ਚੁੱਕੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਫਿਰੋਜ਼ਪੁਰ ਸ਼ਹਿਰੀ-42.82%, ਫਿਰੋਜ਼ਪੁਰ ਦਿਹਾਤੀ-54.89%, ਗੁਰੂਹਰ ਸਹਾਏ-48.30%, ਜਲਾਲਾਬਾਦ-56%, ਫਾਜ਼ਿਲਕਾ-56.73%, ਅਬੋਹਰ-55%, ਬੱਲੂਆਣਾ-54.59%, ਮਲੋਟ-52.77% ਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ 49.38 ਪ੍ਰਤੀਸ਼ਤ ਵੋਟ ਪੋਲ ਹੋਈ ਹੈ।