ਡੀ ਐੱਸ ਪੀ ਸੁਲੱਖਣ ਸਿੰਘ ਮਾਨ ਪੁਲਿਸ ਕਰਮਚਾਰੀਆਂ ਨੂੰ ਅੱਤਵਾਦ ਦੇ ਖਿਲਾਫ ਡੱਟ ਕੇ ਪਹਿਰਾ ਦੇਣ ਦੀ ਸਹੁੰ ਚੁਕਾਉਂਦੇ ਹੋਏ !
ਹਰਜਿੰਦਰ ਸਿੰਘ ਗੋਲ੍ਹਣ
ਅੱਤਵਾਦੀ ਸ਼ਕਤੀਆਂ ਦੇ ਖਿਲਾਫ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ ਤੇ ਜਿੱਥੇ ਵੱਖ ਵੱਖ ਜ਼ਿਲ੍ਹਿਆਂ ਅੰਦਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਅੱਤਵਾਦ ਦੇ ਖਿਲਾਫ ਸਹੁੰ ਚੁੱਕੀ ਗਈ, ਉੱਥੇ ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਸਬ ਡਵੀਜ਼ਨ ਭਿੱਖੀਵਿੰਡ ਵਿਖੇ ਡੀ ਐੱਸ ਪੀ ਸੁਲੱਖਣ ਸਿੰਘ ਮਾਨ ਵੱਲੋਂ ਪੰਜਾਬ ਪੁਲੀਸ ਦੇ ਅਧਿਕਾਰੀਆਂ ਨੂੰ ਅੱਤਵਾਦ ਦੇ ਖਿਲਾਫ ਸਹੁੰ ਚੁਕਾਈ ਗਈ !ਡੀ ਐੱਸ ਪੀ ਸੁਲੱਖਣ ਸਿੰਘ ਮਾਨ ਨੇ ਪੁਲਿਸ ਕਰਮਚਾਰੀਆਂ ਨੂੰ ਸਹੁੰ ਚੁਕਾਉਂਦਿਆਂ ਕਿਹਾ ਕਿ ਅਸੀਂ ਸਮੂਹ ਭਾਰਤ ਵਾਸੀ ਜਿਨ੍ਹਾਂ ਨੂੰ ਅਹਿੰਸਾ ਅਤੇ ਸਹਿਣਸ਼ੀਲਤਾ ਦੀਆਂ ਸ਼ਾਨਦਾਰ ਰਵਾਇਤਾਂ ਵਿੱਚ ਅਟੁੱਟ ਵਿਸ਼ਵਾਸ,ਆਪਣੀ ਪੂਰੀ ਸ਼ਕਤੀ ਨਾਲ ਹਿੰਸਾ ਅਤੇ ਅੱਤਵਾਦ ਦਾ ਡਟ ਕੇ ਵਿਰੋਧ ਕਰਦੇ ਹਾਂ, ਅਸੀਂ ਪ੍ਰਣ ਕਰਦੇ ਹਾਂ ਕਿ ਸਮੂਹ ਮਾਨਵਤਾ ਵਿੱਚ ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਨੂੰ ਪ੍ਰਫੁਲਤ ਕਰਾਂਗੇ ਅਤੇ ਸਮੁੱਚੇ ਮਨੁੱਖੀ ਭਾਈਚਾਰੇ ਨੂੰ ਇਕ ਸਮਾਨ ਸਮਝਾਂਗੇ ,ਅਸੀਂ ਅਧਿਕਾਰੀ ਸਮੂਹ ਢਾਹੂ ਤਾਕਤਾਂ ਵਿਰੁੱਧ ਲੜਾਂਗੇ ਜਿਨ੍ਹਾਂ ਤੋਂ ਮਨੁੱਖੀ ਜਾਨਾਂ ਤੇ ਕਦਰਾਂ ਕੀਮਤਾਂ ਦਾ ਖ਼ਤਰਾ ਹੋਵੇ !ਇਸ ਮੌਕੇ ਏ ਐੱਸ ਆਈ ਮਨਜੀਤ ਕੁਮਾਰ ਝਬਾਲ,ਏ ਐਸ ਆਈ ਪ੍ਰਦੀਪ ਕੁਮਾਰ, ਐੱਚ ਸੀ ਗੁਰਦੀਪ ਸਿੰਘ, ਐੱਚ ਸੀ ਸਰਬਜੀਤ ਸਿੰਘ, ਕਾਂਸਟੇਬਲ ਸਤਨਾਮ ਸਿੰਘ,ਕਾਂਸਟੇਬਲ ਗੁਰਨੈਬ ਸਿੰਘ, ਐੱਚ ਸੀ ਰਘਬੀਰ ਸਿੰਘ ,ਕਾਂਸਟੇਬਲ ਸੁਖਦੇਵ ਸਿੰਘ, ਕਾਂਸਟੇਬਲ ਸੁਖਦੀਪ ਕੌਰ ,ਐੱਚ ਸੀ ਗੁਰਮੀਤ ਸਿੰਘ,ਪ੍ਰੇਮ ਸਿੰਘ, ਮੋਹਨ ਸਿੰਘ, ਗੁਰਜੀਤ ਸਿੰਘ ,ਸਮੇਤ ਆਦਿ ਕਰਮਚਾਰੀ ਨੂੰ ਸਹੁੰ ਚੁਕਾਈ ਗਈ !