ਗੋਲੂ ਕਾ ਮੋੜ ਉੱਪਰ ਵਰਕਰਾਂ ਦਾ ਪਿਆਰ ਕਬੂਲਦੇ ਹੋਏ ਐੱਮਪੀ ਸੁਖਬੀਰ ਸਿੰਘ ਬਾਦਲ ਨਾਲ ਹਨ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ , ਸਤਿੰਦਰ ਜੀਤ ਸਿੰਘ ਮੰਟਾ , ਅੈਡਵੋਕੇਟ ਗੁਰਸੇਵਕ ਸਿੰਘ ਮਾਨ । ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਗੁਰੂਹਰਸਹਾਏ/ ਫਿਰੋਜ਼ਪੁਰ 24 ਮਈ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਚੋਣ ਜਿੱਤੇ ਸੁਖਬੀਰ ਸਿੰਘ ਬਾਦਲ ਵੱਲੋਂ ਗਿਰਦਾਵਰੀ ਪ੍ਰਾਪਤ ਕਰਨ ਤੋਂ ਬਾਅਦ ਹਲਕੇ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੱਖ - ਵੱਖ ਸਥਾਨਾਂ ਤੇ ਉਨ੍ਹਾਂ ਨੂੰ ਰੋਕ ਕੇ ਭਰਵਾਂ ਸਵਾਗਤ ਕੀਤਾ ਗਿਆ ।
ਦੇਰ ਰਾਤ ਤੱਕ ਉਹ ਆਪਣੇ ਵਰਕਰਾਂ ਅਤੇ ਆਗੂਆਂ ਨਾਲ ਖੁੱਲੇ ਤੌਰ ਤੇ ਵਿਚਰਦੇ ਹੋਏ ਸਵਾਗਤ ਕਬੂਲ ਕਰਦੇ ਦੇਖੇ ਗਏ । ਵਿਧਾਨ ਸਭਾ ਹਲਕਾ ਗੁਰੂ ਹਰਸਹਾਏ ਦੇ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਹੇਠ ਗੋਲੂ ਕਾ ਮੋੜ ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਵਰਕਰ ਮੌਜੂਦ ਸਨ । ਇਸ ਮੌਕੇ ਵਰਕਰਾਂ ਨੇ ਢੋਲ ਉੱਪਰ ਭੰਗੜੇ ਪਾਕੇ ਆਤਿਸ਼ਬਾਜ਼ੀ ਕਰਕੇ ਜਿੱਤ ਦਾ ਜਸ਼ਨ ਮਨਾਇਆ ।
ਗੋਲੂ ਕਾ ਮੋੜ ਤੇ ਵਰਦੇਵ ਸਿੰਘ ਨੋਨੀ ਮਾਨ ਦਾ ਸਵਾਗਤ ਕਰਦੇ ਵਰਕਰ । ਤਸਵੀਰ : ਜਗਦੀਸ਼ ਥਿੰਦ
ਇਸ ਤੋਂ ਪਹਿਲਾਂ ਇਹਨਾਂ ਵਰਕਰਾਂ ਨੇ ਵਰਦੇਵ ਸਿੰਘ ਨੋਨੀ ਮਾਨ ਅਤੇ ਐਡਵੋਕੇਟ ਗੁਰਸੇਵਕ ਸਿੰਘ ਮਾਨ ਨੂੰ ਹਾਰ ਪਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਰਿਹਾਇਸ਼ ਉਪਰ ਮੇਜਰ ਸਿੰਘ ਸੇਖੋਂ ਚਰਨਜੀਤ ਸਿੰਘ ਬਰਾੜ ਪੁਲੀਟੀਕਲ ਸਕੱਤਰ ਦਰਸ਼ਨ ਸਿੰਘ ਬਰਾੜ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਪ੍ਰੀਤਮ ਸਿੰਘ ਮਲਸੀਆਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੰਬਰਦਾਰ ਭਗਵਾਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਅਕਾਲੀ ਦਲ ਭਾਜਪਾ ਗੱਠਜੋੜ ਨਾਲ ਸਬੰਧਿਤ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ।
ਜਲਾਲਾਬਾਦ ਅਤੇ ਫਾਜ਼ਿਲਕਾ ਵਿਧਾਨ ਸਭਾ ਹਲਕਿਆਂ ਅੰਦਰ ਸਵਾਗਤ ਕਰਨ ਵਾਲਿਆਂ ਦੀ ਅਗਵਾਈ ਸਤਿੰਦਰਜੀਤ ਸਿੰਘ ਮੰਟਾ ਕਰ ਰਹੇ ਸਨ ਜਦ ਕਿ ਆਗੂਆਂ ਵਿੱਚ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਨੀ , ਨਰਦੇਵ ਸਿੰਘ ਬੌਬੀ ਮਾਨ , ਤੇਜਵੰਤ ਸਿੰਘ ਟੀਟਾ ਸਾਬਕਾ ਚੇਅਰਮੈਨ , ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਗੁਰਪ੍ਰੀਤ ਸਿੰਘ ਲਵਲੀ ਕਾਠਪਾਲ , ਐਡਵੋਕੇਟ ਸਵੀ ਕਾਠਪਾਲ , ਅਸ਼ੋਕ ਕੁਮਾਰ ਅਨੇਜਾ , ਪ੍ਰੇਮ ਕੁਮਾਰ ਵਲੇਚਾ , ਬਿੱਲੂ ਗੁਰਾਇਆ , ਦਵਿੰਦਰ ਸਿੰਘ ਬੱਬਲ ਬੱਬੂ ਜੈਮਲ ਵਾਲਾ , ਲਖਵਿੰਦਰ ਰੋਹੀ ਵਾਲਾ , ਪੂਰਨ ਚੰਦ ਮੁਜੇਦੀਆ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਲੋਕ ਮੌਜੂਦ ਸਨ ਇਹ ਲੋਕ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ ।