ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਆਲ ਇੰਡੀਆ ਖੱਤਰੀ ਸਭਾ ਆਪਣੇ ਵਿਚਾਰ ਪੇਸ਼ ਕਰਕੇ ਹੋਏ ਅਤੇ ਹੋਰ ਮੈਂਬਰ ਫੋਟੋ ਫਾਇਲ
ਮੋਹਾਲੀ, 25 ਮਈ 2019: ਅੱਤਵਾਦ ਦਾ ਕੋਈ ਧਰਮ ਨਹੀ ਹੁੰਦਾ, ਪੰਜਾਬ ਵੀ ਅੱਤਵਾਦ ਦੇ ਦੌਰ ਵਿਚੋ ਲੰਘਿਆ ਹੈ ਜਦ ਅੱਤਵਾਦੀਆਂ ਨੇ ਪੰਜਾਬ ਵਿਚ ਚੁਣ ਚੁਣ ਕੇ ਖੱਤਰੀ ਪਰਿਵਾਰਾਂ ਨੂੰ ਬੱਸਾਂ ਤੇ ਗੱਡੀਆਂ ਚੋਂ ਉਤਾਰ ਕੇ ਸੈਂਕੜੇ ਲੋਕਾਂ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਸੀ ਉਨ••ਾਂ ਮ੍ਰਿਤਕ ਪਰਿਵਾਰਾਂ ਦੇ ਵਾਰਸਾਂ ਨੂੰ ਇਨਸਾਫ ਦਵਾਉਣ ਲਈ ਖੱਤਰੀ ਸਭਾ ਸਟੇਟ ਮੀਟਿੰਗ 26 ਨੂੰ ਲੁਧਿਆਣਾ ਵਿਖੇ ਰੱਖੀ ਗਈ ਹੈ ਇਹ ਵਿਚਾਰ ਆਲ ਇੰਡੀਆ ਖੱਤਰੀ ਸਭਾ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਨੇ ਕਹੇ ਤੇ ਉਨ•ਾਂ ਕਿਹਾ ਕਿ ਖੱਤਰੀ ਪਰਿਵਾਰਾਂ ਨਾਲ ਵਾਪਰ ਰਹੀਆਂ ਘਟਨਾਵਾਂ, ਅਤਿਆਚਾਰ, ਧੱਕਾਸ਼ਾਹੀ ਅਤੇ ਅੱਤਵਾਦੀਆਂ ਵੱਲੋਂ ਸਮੇਂ ਸਮੇਂ ਮਾਰੇ ਗਏ ਵੱਖ ਵੱਖ ਰਾਜਾਂ 'ਚ ਮ੍ਰਿਤਕ ਖੱਤਰੀ ਪਰਿਵਾਰਾਂ ਦੀ ਬੇਹਤਰੀ ਅਤੇ ਸਰਕਾਰੀ ਨੌਕਰੀਆਂ ਦੇ ਨਾਲ ਨਾਲ ਹੋਰ ਸਹਾਇਤਾ ਦਵਾਉਣ ਤੇ ਦੇਣ ਲਈ ਵਿਸ਼ੇਸ਼ ਮੀਟਿੰਗ ਲੁਧਿਆਣਾ ਵਿਖੇ ਫਰੈਂਡ ਹੋਟਲ ਹੋ ਰਹੀ ਹੈ ਜਿਸ ਵਿਚ ਪੰਜਾਬ ਪ੍ਰਦੇਸ਼ ਖੱਤਰੀ ਸਭਾ ਰਜਿ: ਦੀ 22 ਜਿਲਿ•ਆਂ ਇੰਚਾਰਜਾਂ ਅਤੇ ਸੈਕਟਰੀ ਸਮੇਤ 37 ਮੈਂਬਰੀ ਕਮੇਟੀ ਤੇ 14 ਮੈਂਬਰੀ ਲੇਡੀਜ ਕਾਰਜਕਾਰਨੀ ਕਮੇਟੀ ਪੰਜਾਬ ਦੀ ਮੀਟਿੰਗ ਵਿਚ ਭਾਗ ਲੈਣਗੇ।
ਨਰੇਸ਼ ਸਹਿਗਲ ਨੇ ਕਿਹਾ ਕਿ ਸਾਨੂੰ ਸਾਰੀਆਂ ਨੂੰ ਅੱਤਵਾਦ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਕਿਸੇ ਵੀ ਸਰਕਾਰ ਨੇ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਦੇ ਵਾਰਸਾਂ ਦੀ ਪੁੱਛ ਨਹੀਂ ਲਈ ਨਾ ਹੀ ਸਰਕਾਰੀ ਨੌਕਰੀਆਂ ਦਿੱਤੀਆਂ ਸੈਂਕੜੇ ਪਰਿਵਾਰ ਅੱਜ ਵੀ ਬੇਸਹਾਰਾ ਹਨ। ਨਰੇਸ਼ ਕੁਮਾਰ ਸਹਿਗਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਭਲਾਈ ਅਤੇ ਖੱਤਰੀ ਸਭਾ ਲਈ ਜੀ ਤੌੜ ਮਿਹਨਤ ਕਰਦੇ ਹੋਏ ਕੁਝ ਖੱਤਰੀ ਆਗੂਆਂ ਨੂੰ ਇਸ ਮੀਟਿੰਗ ਵਿਚ ਖੱਤਰੀ ਗੋਰਵ ਐਵਾਰਡ ਨਾਲ ਗਰੀਸ਼ ਵਰਮਾ ਕਾਰਜ ਸਾਧਕ ਅਫਸਰ ਜੀਰਕਪੁਰ ਅਤੇ ਸ਼ਿੰਦਰਪਾਲ ਵਰਮਾ ਕਲੋਨਾਇਜਰ ਮੋਹਾਲੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ ਨਰੇਸ਼ ਸਹਿਗਲ ਨੇ ਸਾਰੀਆਂ ਨੂੰ ਮੀਟਿੰਗ ਵਿਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਡਾ.ਬੀ.ਕੇ.ਕਪੂਰ, ਪ੍ਰਦੀਪ ਚੋਪੜਾ ਦੀਪਾ, ਚੇਤਨ ਸਹਿਗਲ, ਰਾਜਨ ਚੋਪੜਾ, ਰਾਜੂ ਥਾਪਰ, ਰਿੰਕੂ ਖੋਸਲਾ ਆਦਿ ਸਾਰੀਆਂ ਨੇ 26 ਤਰੀਕ ਦੀ ਮੀਟਿੰਗ ਦੀਆਂ ਫਰੈਂਡ ਹੋਟਲ ਪਹੁੰਚਣ ਲਈ ਮਤਾ ਪਾਸ ਕੀਤਾ ਤੇ ਇਹ ਅਪੀਲ ਕੀਤੀ ਕਿ ਸਾਨੂੰ ਸਾਰੀਆਂ ਨੂੰ ਇਕ ਜੁੱਟ ਹੋ ਕੇ ਅੱਤਵਾਦ ਤੇ ਨਸ਼ਿਆਂ ਦੇ ਖਾਤਮੇ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।