ਚੰਡੀਗੜ੍ਹ 12 ਜੂਨ 2019: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾ ਵਿਖੇ ਬੈਚਲਰ ਆਫ਼ ਐਜੂਕੇਸ਼ਨ ਦੀ ਆਖ਼ਰੀ ਸਾਲ ਦੀ ਹੋਣਹਾਰ ਵਿਦਿਆਰਥਣ ਹਰਸ਼ਿਨੀ ਮਦਨ ਵਲੋਂ ਹਾਲ ਹੀ ਵਿੱਚ ਓਕਰਿਜ ਇੰਟਰਨੈਸ਼ਨਲ ਸਕੂਲ ਮੋਹਾਲੀ ਵਲੋਂ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ। ਇਹ ਇੰਟਰਨੈਸ਼ਨਲ ਸਕੂਲ ਟ੍ਰਾਈਸਿਟੀ 'ਚ ਇਕਲੌਤਾ ਆਈਬੀ (ਇੰਟਰਨੈਸ਼ਨਲ ਬੇਕੈਲੋਰੇਟ) ਸਕੂਲ ਹੈ। ਹਰਸ਼ਿਨੀ ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਆਪਣੇ ਗ੍ਰੈਜੂਏਸ਼ਨ ਦਿਨਾਂ ਵਿੱਚ ਇੱਕ ਕੌਮੀ ਪੱਧਰ ਦੀ ਬਾਸਕਿਟਬਾਲ ਖਿਡਾਰਣ ਵੀ ਰਹਿ ਚੁੱਕੀ ਹੈ। ਆਪਣੀ ਇਸ ਖ਼ੁਸ਼ੀ ਨੂੰ ਸਾਂਝਾ ਕਰਦਿਆਂ ਹਰਸ਼ਿਨੀ ਨੇ ਦੱਸਿਆ ਕਿ ਉਸ ਨੇ ਆਪਣੀ ਗ੍ਰੈਜੂਏਸ਼ਨ ਦੌਰਾਨ ਫ਼ਿਜ਼ੀਕਸ ਵਿਸ਼ੇ ਵਿੱਚ 200 ਵਿੱਚੋਂ 180 ਅੰਕ ਹਾਸਲ ਕੀਤੇ ਸਨ ਅਤੇ ਵਧੀਆ ਅੰਕਾਂ ਕਾਰਨ ਉਹ ਅੱਗੇ ਵੀ ਪੰਜਾਬ ਯੂਨੀਵਰਸਿਟੀ ਤੋਂ ਫ਼ਿਜ਼ੀਕਸ ਮੇਟਰਸ ਜਾਰੀ ਰੱਖਣਾ ਚਾਹੁੰਦੀ ਹੈ। ਹਰਸ਼ਿਨੀ ਨੇ ਕਿਹਾ ਕਿ ਉਸ ਨੇ ਹੌਲੀ ਹੌਲੀ ਆਪਣੀ ਬਾਸਕਿਟਬਾਲ 'ਚ ਦਿਲਚਸਪੀ ਨੂੰ ਬਦਲ ਕੇ ਫ਼ੀਜ਼ੀਕਸ ਟੀਚਿੰਗ ਵੱਲ ਰੁਖ਼ ਕਰਨ ਦਾ ਫ਼ੈਸਲਾ ਲਿਆ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਹ ਇਸ ਟੀਚਿੰਗ ਦੇ ਖੇਤਰ ਵਿੱਚ ਨਾਮਣਾ ਖੱਟ ਸਕਦੀ ਹੈ ਅਤੇ ਫ਼ੀਜ਼ੀਕਸ ਵਿੱਚ ਮੁਹਾਰਤ ਹਾਸਲ ਕਰ ਸਕਦੀ ਹੈ।ਜਾਣਕਾਰੀ ਅਨੁਸਾਰ ਹਰਸ਼ਿਨੀ ਦੀ ਮਾਤਾ ਵਾਈਪੀਐਸ ਵਿਖੇਇੱਕ ਸੰਗੀਤ ਅਧਿਆਪਕ ਹਨਅਤੇ ਆਪਣੀ ਮਾਂ ਤੋਂ ਪ੍ਰੇਰਿਤ ਹੋ ਕੇ ਹਰਸ਼ਿਨੀ ਨੇ ਸੀਜੀਸੀ ਲਾਂਡਰਾ ਤੋਂ ਬੀਐਡ ਕਰਨ ਦਾ ਫ਼ੈਸਲਾ ਲਿਆ ਅਤੇ ਇਸ ਫ਼ੈਸਲੇ ਨਾਲ ਉਸ ਨੂੰ ਓਕਰਿਜ ਇੰਟਰਨੈਸ਼ਨਲ ਸਕੂਲ ਮੋਹਾਲੀ ਤੋਂ ਇੰਟਰਨਸ਼ਿਪ ਕਰਨ ਦਾ ਮੌਕਾ ਮਿਲਿਆ।
ਆਪਣੀ ਇਸ ਮਾਣਮੱਤੀ ਪ੍ਰਾਪਤੀ ਦਾ ਜ਼ਿਕਰ ਕਰਦਿਆਂ ਹਰਸ਼ਿਨੀ ਨੇ ਦੱਸਿਆ ਕਿ ਉਸ ਨੇ ਇੰਟਰਵਿਉ ਦੌਰਾਨ ਕਈ ਰਾਊਂਡ ਪਾਸ ਕੀਤੇ ਜਿਨਾਂ੍ਹ ਵਿੱਚੋਂ ਕਈ ਨਿਜੀ ਇੰਟਰਵਿਉ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਇੰਟਰਨ ਤੋਂ ਇੱਕ ਫ਼ੁੱਲ ਟਾਈਮ ਟੀਚਰ ਦੀ ਨੌਕਰੀ 'ਚ ਚੋਣ ਤੋਂ ਪਹਿਲਾਂ ਉਸ ਨੇ ਤਿੰਨ ਡੈਮੋ ਵੀ ਕੀਤੇ।
ਇਸ ਤੋਂ ਇਲਾਵਾ ਸੀਜੀਸੀ ਲਾਂਡਰਾ ਦੇ ਚੰਡੀਗੜ੍ਹ ਕਾਲਜ ਆਫ਼ ਐਜੂਕੇਸ਼ਨ ਤੋਂ ਪਾਸਆਊਟ ਹੋਰ 72 ਬੀਐਡ ਵਿਦਿਆਰੀਆਂ ਨੂੰ ਮੈਗਾ ਜਾਬ ਫ਼ੈਸਟ 'ਲਕਸ਼ੇਅ' ਦੌਰਾਨ ਵੱਖ -ਵੱਖ ਪ੍ਰੀਮੀਅਰ ਅਦਾਰਿਆਂ ਜਿਵੇਂ ਕਿ ਸੈਂਟ ਜੋਸਫ਼ਜ਼, ਦੂਨ ਇੰਟਰਨੈਸ਼ਨਲ ਸਕੂਲ, ਗੁਰੂ ਹਰਕ੍ਰਿਸ਼ਨ ਮਾਡਲ ਸਕੂਲ, ਦ ਬ੍ਰਿਟਿਸ਼ ਸਕੂਲ ਅਤੇ ਸੈਕਰਡ ਹਾਰਟ ਆਦਿ 'ਚ ਪਲੇਸਮੈਂਟ ਵਜੋਂ ਚੁਣਿਆ ਗਿਆ। ਇਸ ਤੋਂ ਇਲਾਵਾ ਅਦਾਰੇ ਨੇ ਇਨ੍ਹਾਂ ਸਕੂਲਾਂ ਅਤੇ ਕਾਲਜਾਂ ਨਾਲ ਐਮਓਯੂਜ਼ ਨੇ ਦਸਤਖ਼ਤ ਵੀ ਕੀਤੇ ਤਾਂ ਜੋ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਵਧੀਆ ਤੋਂ ਵਧੀਆ ਇੰਟਰਨਸ਼ਿਪ ਮੌਕੇ ਅਤੇ ਸੁਵਿਧਾਵਾਂ ਮਿਲਣ ਅਤੇ ਅਜਿਹੇ ਮੰਨੇ ਪ੍ਰਮੰਨੇ ਅਦਾਰਿਆਂ 'ਚ ਵਿਦਿਆਰਥੀ ਆਪਣੇ ਟਰੇਨਿਗ ਸਮੇਂ ਦੌਰਾਨ ਜਾਂ ਬਾਅਦ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਸਕਣ ਅਤੇ ਉਨ੍ਹਾਂ ਨੂੰ ਵਧੀਆ ਨੌਕਰੀਆਂ ਦੀਆਂ ਪੇਸ਼ਕਸ਼ਾਂ ਮਿਲਦੀਆਂ ਰਹਿਣ।ਚੰਡੀਗੜ੍ਹ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਸਨੇਹ ਬਾਂਸਲ ਨੇ ਪਲੇਸਮੈਂਟ ਦੌਰਾਨ ਚੁਣੇ ਵਿਦਿਆਰਥੀਆਂ ਨੂੰ ਤਹਿ ਦਿਲੋਂ ਵਧਾਈ ਦਿੱਤੀ ਅਤੇ ਆਪਣੇ ਵਿਦਿਆਰਥੀਆਂ ਨੂੰਇਸੇ ਤਰ੍ਹਾਂ ਐਜੂਕੇਸ਼ਨ ਵਿੱਚ ਬੜਾਵਾ ਦੇਣ ਲਈ ਪ੍ਰੇਰਿਤ ਕਰਦੇ ਰਹਿਣ ਦੇ ਨਾਲ ਨਾਲ ਵਧੀਆ ਪਲੇਸਮੈਂਟਾਂ ਅਤੇ ਨੌਕਰੀਆਂ ਦੀਆਂ ਪੇਸ਼ਕਸ਼ਾਂ ਮੁਹੱਈਆ ਕਰਵਾਉਂਦੇ ਰਹਿਣਦਾ ਵਾਅਦਾ ਕੀਤਾ।