ਹੈਰੋਇਨ ਸਮੇਤ ਕਾਬੂ ਕੀਤੇ ਸਮੱਗਲਰਾਂ ਸਬੰਧੀ ਜਾਣਕਾਰੀ ਜਾਰੀ ਕਰਦੇ ਹੋਏ ਸੀਨੀਅਰ ਪੁਲਸ ਅਧਿਕਾਰੀ ਅਜੇ ਮਲੂਜਾ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 12 ਜ਼ੂਨ
ਪੰਜਾਬ ਵਿੱਚ ਨਸ਼ਾ ਸਮੱਗਲਰਾਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਿਸ ਵੇਲੇ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੀ ਪੁਲਿਸ ਵੱਲੋਂ ਸਾਂਝੇ ਤੌਰ ਤੇ ਕੀਤੇ ਅਪਰੇਸ਼ਨ ਵਿੱਚ ਦੋ ਸਮੱਗਲਰਾਂ ਨੂੰ ਪੰਜ ਕਰੋੜ ਰੁਪਏ ਕੀਮਤ ਦੀ ਹੈਰੋਇਨ ਸਮੇਤ ਕਾਬੂ ਕੀਤਾ।
ਫਿਰੋਜ਼ਪੁਰ ਫ਼ਾਜ਼ਿਲਕਾ ਜੀਟੀ ਰੋਡ ਤੇ ਪਿੰਡ ਪਿੰਡੀ ਨਜ਼ਦੀਕ ਨਾਕੇ ਦੌਰਾਨ ਪਿੰਡ ਮਾੜੇ ਕਲਾਂ ਵੱਲੋਂ ਆ ਰਹੀ ਸਵਿਫਟ ਕਾਰ ਪੀ ਬੀ 05 ਏ ਕੇ 6171 ਵਿੱਚ ਹਰਜਿੰਦਰ ਸਿੰਘ ਉਰਫ ਕਲਾਕਾਰ ਪੁੱਤਰ ਗੱਜਣ ਸਿੰਘ ਪਿੰਡ ਅਲਫੂ ਕੇ ਅਤੇ ਲਖਬੀਰ ਸਿੰਘ ਪੁਤਰ ਤਾਰਾ ਸਿੰਘ ਪਿੰਡ ਗੰਧੂ ਕਿਲਚਾ ਉਤਾੜ (ਨਾਗਰ ਵਾਲੇ ਝੁੱਗੇ) ਦੋਨਾਂ ਸਮੱਗਲਰਾਂ ਨੂੰ ਕਾਬੂ ਕੀਤਾ ਅਤੇ ਦੋਨਾਂ ਕੋਲੋਂ 1 ਕਿੱਲੋ ਹੈਰੋਇਨ ਬਰਾਮਦ ਹੋਈ ਅਤੇ ਹਰਜਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਪਿੰਡ ਗੰਦੂ ਕਿਲਚਾ (ਨਾਗਰ ਵਾਲੇ ਝੁੱਗੇ) ਭੱਜਣ ਚ ਕਾਮਯਾਬ ਹੋ ਗਿਆ।