ਲੰਦਨ, 16 ਜੂਨ 2019 - ਅਮਰੀਕੀ ਰਾਸ਼ਟਰਪਤੀ ਡੌਨਲਡ ਟ੍ਰੰਪ ਨੇ ਸ਼ਨੀਵਾਰ ਨੂੰ ਲੰਡਨ ਦੇ ਮੇਅਰ ਸਾਦਿਕ ਖਾਨ 'ਤੇ ਇੱਕ ਸ਼ਬਦੀ ਹਮਲਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਜਲਦੀ ਬਦਲ ਦੇਣਾ ਚਾਹੀਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਟਰੰਪ ਨੇ ਟਵਿੱਟ 'ਤੇ ਕਿਹਾ ਕਿ ਲੰਦਨ ਨੂੰ ਇੱਕ ਨਵੇਂ ਮੇਅਰ ਦੀ ਲੋੜ ਹੈ, ਕਿਉਕਿ ਖਾਨ ਦੀ ਅਗਵਾਈ 'ਚ ਲੰਡਨ ਦੇ ਦਿਨ ਬੇਹੱਦ ਬੁਰੇ ਰਹਿਣਗੇ ਅਤੇ ਟਰੰਪ ਨੇ ਆਪਣੇ ਇਸ ਤਾਜ਼ਾ ਟਵੀਟ ਨੂੰ ਉਸ ਘਟਨਾ ਨਾਲ ਜੋੜਿਆ ਜਦੋ ਇੱਕ ਦਿਨ 'ਚ ਕਰੀਬ ਤਿੰਨ ਲੋਕ ਮਾਰੇ ਗਏ ਸਨ। ਜਿਸ 'ਤੇ ਟਰੰਪ ਨੇ ਕਿਹਾ ਕਿ ਮੇਅਰ ਨੂੰ ਲੰਦਨ ਵਿੱਚ ਅਪਰਾਧ 'ਤੇ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਮੇਰਾ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲੰਦਨ ਦੇ ਮੇਅਰ ਸਾਦਿਕ ਖਾਨ ਨੇ ਡੌਨਲਡ ਟਰੰਪ ਨੂੰ 'ਸਟੌਨ ਕੋਲਡ ਲੂਜ਼ਰ' ਕਿਹਾ ਸੀ ਅਤੇ ਇਸ ਤੋਂ ਬਿਨਾਂ ਉਹ ਇੱਕਲਾ ਹੀ ਅਜਿਹਾ ਲੀਡਰ ਸੀ ਜਿਸ ਨੇ ਟਰੰਪ ਦੇ ਲੰਡਨ ਦੌਰੇ ਦਾ ਵਿਰੋਧ ਕੀਤਾ ਸੀ।
ਟਵੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://twitter.com/realDonaldTrump/status/1139967706424369152