ਵਿਰਾਟ ਕੋਹਲੀ ਨੇ ਵਰਲਡ ਕੱਪ 2019 'ਚ ਪਾਕਿਸਤਾਨ ਨਾਲ ਖੇਡੇ ਜਾ ਰਹੇ ਮੈਚ 'ਚ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਵਨ ਡੇਅ ਮੈਚਾਂ 'ਚ ਸਭ ਤੋਂ ਘੱਟ ਮੈਚਾਂ 'ਚ 11,000 ਦੌੜਾਂ ਪੂਰੀਆਂ ਕਰ ਲਈਆਂ ਹਨ। ਸਚਿਨ ਨੇ ਇਹ ਕਾਰਨਾਮਾ 276 ਪਾਰੀਆਂ ਖੇਡ ਕੇ ਕੀਤਾ ਸੀ ਪਰ ਵਿਰਾਟ ਕੋਹਲੀ ਨੇ 222 ਪਾਰੀਆਂ 'ਚ 11,000 ਦੌੜਾਂ ਦੇ ਟੀਚੇ ਨੂੰ ਪਾਰ ਕੀਤਾ। ਇਸ ਤੋਂ ਬਿਨਾਂ ਸਭ ਤੋਂ ਤੇਜ਼ 8,000, 9,000 ਅਤੇ 10,000 ਦੌੜਾਂ ਦਾ ਟੀਚਾਂ ਪ੍ਰਾਪਤ ਕਰਨ ਦਾ ਰਿਕਾਰਡ ਵੀ ਉਨ੍ਹਾਂ ਦੇ ਹੀ ਨਾਂਅ ਹੈ।