ਨਵੀਂ ਦਿੱਲੀ, 20 ਜੂਨ 2019 - ਏਅਰ ਇੰਡੀਆ ਦੀ ਬੰਗਲੌਰ-ਦਿੱਲੀ ਫਲਾਈਟ 'ਚ ਪਾਈਲਟ ਤੇ ਕ੍ਰਿਊ ਮੈਂਬਰ 'ਚ ਝਗੜਾ ਹੋਣ ਕਾਰਨ ਜਹਾਜ਼ ਕਰੀਬ 1 ਘੰਟਾ ਦੇਰੀ ਨਾਲ ਉੱਡਿਆ। ਘਟਨਾ ਸੋਮਵਾਰ ਦੀ ਦੱਸੀ ਜਾ ਰਹੀ ਹੈ ਜਦੋਂ ਪਾਈਲਟ ਨੇ ਕ੍ਰਿਊ ਮੈਂਬਰ ਨੂੰ ਆਪਣਾ ਲੰਚ ਬਾਕਸ ਧੋਣ ਲਈ ਕਿਹਾ। ਇਸ ਤੋਂ ਬਾਅਦ ਦੋਵੇਂ ਹੀ ਯਾਤਰੀਆਂ ਦੇ ਸਾਹਮਣੇ ਹੀ ਲੜ ਪਏ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਘਟਨਾ ਦੀ ਸ਼ਿਕਾਇਤ ਏਵੀਏਸ਼ਨ ਰੈਗੂਲੇਟਰ ਡਾਇਰੈਕਟਰ ਕੋਲ ਕੀਤੀ ਗਈ ਹੈ। ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਦੇ ਹੁਕਮ ਹੋਏ ਹਨ।
ਇਥੇ ਦੱਸਣਯੋਗ ਹੈ ਕਿ ਪਿਛਲੇ ਮਹੀਨੇ ਹੀ ਏਅਰ ਇੰਡੀਆ ਦੀ ਲੇਡੀ ਪਾਈਲਟ ਨੇ ਆਪਣੇ ਸੀਨੀਅਰਾਂ 'ਤੇ ਯੌਨ ਸੋਸ਼ਣ ਦਾ ਦੋਸ਼ ਲਾਇਆ ਸੀ।