ਬੀ ਡੀ ਪੀ ਓ ਗੁਰਮੀਤ ਸਿੰਘ ਕਾਹਲੋਂ ਆਪਣਾ ਅਹੁਦਾ ਸੰਭਾਲਦੇ ਹੋਏ ਅਤੇ ਗੁਰਮੀਤ ਸਿੰਘ ਪੀ ਏ ਲਾਡੀ ਗਹਿਰੀ ਓਹਨਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ |
ਮਮਦੋਟ , 20 ਜੂਨ (ਨਿਰਵੈਰ ਸਿੰਘ ਸਿੰਧੀ) :- ਪਿੱਛਲੇ ਲੰਬੇ ਸਮੇ ਬਲਾਕ ਮਮਦੋਟ ਵਿਖੇ ਕੋਈ ਵੀ ਪੱਕੇ ਤੋਰ ਤੇ ਬੀ ਡੀ ਪੀ ਓ ਨਾ ਹੋਣ ਕਰਕੇ ਲੋਕਾਂ ਦੇ ਅਤੇ ਸਰਕਾਰੀ ਕੰਮ ਕਾਰ ਵਿਚੇ ਹੀ ਲਮਕਦੇ ਆ ਰਹੇ ਸਨ ਜਿਸ ਕਰਕੇ ਲੋਕਾਂ ਨੂੰ ਭਾਰੀ ਖਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਅੱਜ ਅਖੀਰ ਐੱਮ ਐਲ ਏ ਹਲਕਾ ਫਿਰੋਜਪੁਰ ਦਿਹਾਤੀ ਮੈਡਮ ਸਤਿਕਾਰ ਕੌਰ ਗਹਿਰੀ ਦੇ ਯਤਨਾਂ ਸਦਕਾ ਅੱਜ ਅਖੀਰ ਬਲਾਕ ਮਮਦੋਟ ਵਿਖੇ ਗੁਰਮੀਤ ਸਿੰਘ ਕਾਹਲੋਂ ਬੀ ਡੀ ਪੀ ਓ ਵਜੋਂ ਅਹੁਦਾ ਸੰਭਾਲ ਲਿਆ ਹੈ ਅਤੇ ਨਾਲ ਦੀ ਨਾਲ ਕੰਮਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਬੀ ਡੀ ਪੀ ਓ ਨੇ ਕਿਹਾ ਕਿ ਮਮਦੋਟ ਬਲਾਕ ਅਧੀਨ ਆਉਂਦੇ ਸਾਰੇ ਪਿੰਡਾਂ ਦੇ ਬਕਾਇਆ ਰਹਿੰਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ਅਤੇ ਕਿਸੇ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਓਹਨਾ ਨੇ ਕਿਹਾ ਕੋਈ ਵੀ ਵਿਅਕਤੀ ਕੰਮ ਵਾਲੇ ਦਿਨ ਆਪਣੇ ਕੰਮ ਨੂੰ ਲੈਕੇ ਬੇਝਿਜਕ ਮਿਲ ਸਕਦਾ ਹੈ ਓਹਨਾ ਨੇ ਆਪਣੇ ਸਟਾਫ ਅਤੇ ਇਲਾਕੇ ਦੇ ਲੋਕਾਂ ਅਤੇ ਬਲਾਕ ਦੇ ਪੰਚਾਂ ਸਰਪੰਚਾਂ ਤੋਂ ਸਹਿਯੋਗ ਦੇਣ ਦੀ ਮੰਗ ਕੀਤੀ ਇਸ ਮੌਕੇ ਸੁਰਜੀਤ ਸਿੰਘ ਬੀ ਡੀ ਪੀ ਓ ਫਿਰੋਜਪੁਰ ,ਲਸ਼ਕਰ ਸਿੰਘ ਬੀ ਡੀ ਪੀ ਓ ਘੱਲ ਖੁਰਦ ,ਕਿਰਪਾਲ ਸਿੰਘ ਬੀ ਡੀ ਪੀ ਓ ,ਕਾਮਰੇਡ ਹੰਸਾ ਸਿੰਘ , ਗੁਰਮੀਤ ਸਿੰਘ ਪੀ ਏ ਲਾਡੀ ਗਹਿਰੀ ,ਸਾਰਜ ਸਿੰਘ ਸਰਪੰਚ ਕਰੀਂ ਕਲਾਂ ,ਚੰਚਲ ਸਿੰਘ ਸਰਪੰਚ ਕਾਕੜ ,ਰੁਲਦੂ ਸਿੰਘ ,ਕੁਲਵਿੰਦਰ ਸਿੰਘ ,ਨਿਸ਼ਾਨ ਸਿੰਘ ,ਜਸਮੇਲ ਸਿੰਘ ,ਸਨਦੀਪ ਕੁਮਾਰ ,ਰੋਸ਼ਨ ਲਾਲ ,ਰਣਜੀਤ ਭੁੱਲਰ ਸਾਰੇ ਪੰਚਾਇਤ ਸਕਤੱਰ , ਕਸ਼ਮੀਰ ਸਿੰਘ ਜੇ ਈ ਪੰਚਾਇਤੀ ਰਾਜ , ਮਹਿੰਦਰ ਗਿੱਲ ,ਸਾਦਕ ਮੰਤਰੀ ਰਹੀਮੇ ਕੇ ,ਬੁੱਧ ਸਿੰਘ ਸਾਬਕਾ ਸਰਪੰਚ ਪੋਜੋ ਕੇ ,ਅਮਨ ਕੰਬੋਜ ਕੰਪਿਊਟਰ ਅਪਰੇਟਰ ਆਦਿ ਹਾਜਰ ਸਨ |