← ਪਿਛੇ ਪਰਤੋ
ਅੱਜ ਭਾਰਤ 'ਤੇ ਨਿਊਜ਼ੀਲੈਂਡ ਵਿਚਕਾਰ ਕੱਲ੍ਹ ਦਾ ਮੀਂਹ ਕਾਰਨ ਰੁਕਿਆ ਹੋਇਆ ਮੈਚ ਅੱਜ ਸ਼ੁਰੂ ਹੋਇਆ। ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਲਈ 240 ਦੌੜਾਂ ਦਾ ਟੀਚਾ ਦਿੱਤਾ। ਪਰ ਭਾਰਤ ਦੀ ਸ਼ੁਰੂਆਤ ਕੁੱਝ ਖਾਸ ਨਹੀਂ ਰਹੀ ਰੋਹਿਤ ਸ਼ਰਮਾ, ਕੇਐੱਲ ਰਾਹੁਲ ਅਤੇ ਵਿਰਾਟ ਕੋਹਲੀ ਕੁੱਝ ਖਾਸ ਨਾ ਕਰ ਸਕੇ ਅਤੇ ਇੱਕ ਵੇਲੇ ਭਾਰਤ ਦਾ ਸਕੋਰ 24 ਦੌੜਾਂ 'ਤੇ 4 ਵਿਕਟਾਂ ਡਿੱਗ ਗਈਆਂ ਸਨ। ਉਸ ਤੋਂ ਬਾਅਦ ਰਿਸ਼ਵ ਪੰਤ ਅਤੇ ਹਾਰਦਿਕ ਪੰਡਿਆ ਨੇ ਭਾਰਤ ਨੂੰ ਜਿੱਤ ਕਰੀਬ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ। ਪਰ 96 ਦੌੜਾਂ ਤੱਕ ਦੋਵੇਂ ਖਿਡਾਰੀ ਆਊਟ ਹੋ ਗਏ ਸਨ। ਜਿਸ ਤੋਂ ਬਾਅਦ ਰਵਿੰਦਰ ਜਡੇਜਾ ਨੇ 77 ਦੌੜਾਂ ਬਣਾ ਕੇ ਭਾਰਤ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਪਰ ਵੀ ਆਊਟ ਹੋ ਗਏ ਜਦੋਂ ਕਿ ਐਮ.ਐੱਸ.ਧੋਨੀ 50 ਦੌੜਾਂ ਬਣਾ ਕੇ ਰਨ ਆਊਟ ਹੋ ਗਏ। ਅੰਤ ਭਾਰਤ 18 ਦੌੜਾਂ ਨਾਲ ਸੈਮੀਫਾਈਨਲ 'ਚ ਨਿਊਜ਼ੀਲੈਂਡ ਹੱਥੋਂ ਹਾਰ ਕੇ ਵਰਲਡ ਕੱਪ 'ਚੋਂ ਬਾਹਰ ਹੋ ਗਿਆ।
Total Responses : 929