← ਪਿਛੇ ਪਰਤੋ
ਪਟਨਾ, 11 ਜੁਲਾਈ 2019 - ਕੇਂਦਰੀ ਮੰਤਰੀ ਗਿਰੀਰਾਜ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੀ ਲਗਾਤਾਰ ਵਧ ਰਹੀ ਜਨਸੰਖਿਆ 'ਤੇ ਚਿੰਤਾ ਪ੍ਰਗਟਾਈ ਹੈ ਅਤੇ ਕਿਹਾ ਕਿ ਜਿਸ ਮਾਂ ਪਿਉ ਦੇ ਦੋ ਤੋਂ ਜ਼ਿਆਦਾ ਬੱਚੇ ਹਨ ਉਨ੍ਹਾਂ ਤੋਂ ਵੋਟ ਪਾਉਣ ਦਾ ਅਧਿਕਾਰ ਖੋਹ ਲੈਣਾ ਚਾਹੀਦਾ ਹੈ। ਜਨਸੰਖਿਆ ਦਿਵਸ ਮੌਕੇ 'ਤੇ ਉਨ੍ਹਾਂ ਨੇ ਟਵਿੱਟਰ 'ਤੇ ਟਵੀਟ ਕੀਤਾ ਅਤੇ ਇੱਕ ਗ੍ਰਾਫਿਕ ਸਾਂਝਾ ਕੀਤਾ ਅਤੇ ਦਿਖਾਇਆ ਕਿ 1947 ਤੋਂ 2019 ਦੇ ਵਿਚਕਾਰ ਭਾਰਤ ਦੀ ਆਬਾਦੀ 'ਚ 366 ਫੀਸਦ ਵਾਧਾ ਹੋਇਆ ਹੈ ਜਦੋਂ ਕਿ ਇਸ ਦੇ ਉਲਟ ਅਮਰੀਕਾ 'ਚ ਇਹ ਵਾਧਾ ਸਿਰਫ 113 ਫੀਸਦ ਹੀ ਹੋਇਆ ਹੈ। ਕੇਂਦਰੀ ਮੰਤਰੀ ਨੇ ਟਵਿੱਟਰ 'ਤੇ ਟਵੀਟ ਕਰਦੇ ਹੋਏ ਲਿਖਿਆ ਕਿ ਹਿੰਦਿਸਤਾਨ 1947 ਦੀ ਤਰਜ 'ਤੇ ਦੁਬਾਰਾ ਸੰਸਕ੍ਰਿਤਿਕ ਵੰਡ ਵੱਲ ਵਧ ਰਿਹਾ ਹੈ। ਸਾਰੇ ਹੀ ਰਾਜਨੀਤਿਕ ਦਲਾਂ ਨੂੰ ਆਬਾਦੀ 'ਤੇ ਕੰਟਰੋਲ ਪਾੁੳਣ ਲਈ ਅੱਗੇ ਆਉਣਾ ਹੋਵੇਗਾ। ਅਤੇ ਉਨ੍ਹਾਂ ਨੇ ਕਿਹਾ ਕਿ ਜਨਸੰਖਿਆ ਨੂੰ ਵਧਣ ਤੋਂ ਰੋਕਣ ਲਈ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਨਹੀਂ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ।
ਟਵੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ... https://twitter.com/girirajsinghbjp/status/1149133243796451328
Total Responses : 928