ਫਰੀਦਕੋਟ, 18 ਜੁਲਾਈ 2019 (ਪਰਵਿੰਦਰ ਸਿੰਘ ਕੰਧਾਰੀ): ਫਰੀਦਕੋਟ ਰੈਡ ਕਰਾਸ ਦੀ ਚੇਅਰਮੈਨ ਜਯੋਤੀ ਸਿੰਘ ਰਾਜ ਅੱਜ ਦੁਪਹਿਰ ਬਾਅਦ ਸਿਵਿਲ ਹਸਪਤਾਲ ਫਰੀਦਕੋਟ ਦੀ ਅਚਾਨਕ ਚੈਕਿੰਗ ਕੀਤੀ। ਉਨ੍ਹਾਂ ਨੇ ਐਮਰਜੈਂਸੀ ਵਿੱਚ ਚੈਕਿੰਗ ਕਰਦਿਆਂ ਮਰੀਜ਼ਾਂ ਦੇ ਲਈ ਉਪਲਬਧ ਸੁਵਿਧਾ ,ਦਵਾਈਆਂ,ਆਕਸੀਜਨ ਆਦਿ ਦੀ ਪੁੱਛਗਿੱਛ ਕੀਤੀ। ਉਨ੍ਹਾਂ ਨੇ ਆਈ ਸੀ ਯੂ ਦੇ ਵਿੱਚ ਦਾਖਲ ਮਰੀਜ਼ਾਂ ਦਾ ਹਾਲ ਪੁੱਛਿਆ। ਉਨ੍ਹਾਂ ਨੇ ਮਰੀਜ਼ਾਂ ਤੋ ਸਾਫ ਸਫਾਈ,ਡਾਕਟਰਾਂ ਅਤੇ ਹੋਰ ਸਟਾਫ ਦੇ ਵਿਵਹਾਰ ਬਾਰੇ ਜਾਣਕਾਰੀ ਲਈ। ਉਸਤੋਂ ਬਾਅਦ ਹਸਪਤਾਲ ਦੇ ਸਰਜਰੀ,ਮੈਡੀਸਨ,ਨਸ਼ਾ ਛਡਾਉ ਕੇਦਰ ਅਤੇ ਜੱਚਾ ਬੱਚਾ ਵਾਰਡ ਦੀ ਚੈਕਿੰਗ ਕੀਤੀ। ਨਸ਼ਾ ਛਡਾਉ ਕੇਂਦਰ ਵਿੱਚ ਉਨ੍ਹਾਂ ਨਸ਼ੇ ਦੀ ਦਲਦਲ ਵਿੱਚ ਫਸੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਦੁਬਾਰਾ ਨਸ਼ੇ ਦੀ ਦਲਦਲ ਵਿਚ ਦੁਬਾਰਾ ਨਾ ਫਸਣ ਦੀ ਪ੍ਰੇਰਨਾ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਸਪਤਾਲ ਪ੍ਰਬੰਧਨ , ਇੱਥੇ ਉਪਲਬਧ ਸੁਵਿਧਾਵਾਂ ਅਤੇ ਸਾਫ ਸਫਾਈ ਸੁੰਤਸ਼ਟੀ ਜਾਹਿਰ ਕੀਤੀ। ਉਨ੍ਹਾਂ ਨੇ ਹਸਪਤਾਲ ਪ੍ਰਸ਼ਾਸਨ ਤੋ ਮਰੀਜ਼ਾਂ ਨੂੰ ਸਰਕਾਰ ਦੁਆਰਾ ਉਪਲਬਧ ਸਭ ਸੁਵਿਧਾਵਾਂ ਉਪਲਬੱਧ ਕਰਵਾਉਣ ਲਈ ਐਸ.ਐਮ.ਓ ਡਾ ਚੰਦਰ ਸ਼ੇਖਰ ਕੱਕੜ ਅਤੇ ਨਸ਼ਾ ਛਡਾਉ ਕੇਂਦਰ ਦੀ ਨੋਡਲ ਅਫਸਰ ਡਾ ਰਣਜੀਤ ਕੌਰ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਤੇ ਨਰੇਸ਼ ਸ਼ਰਮਾ,ਨਰਸ਼ਿੰਗ ਸਿਸਟਰ ਵੀਨਾ,ਹਰਪ੍ਰੀਤ, ਕੇਵਲ ਕ੍ਰਿਸ਼ਨ ਕਟਾਰੀਆ ਆਦਿ ਹਾਜਰ ਸਨ।